12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਲਾਕ ਸੰਮਤੀ ਚੋਣਾਂ ਵਿਚ ਰੱਕੜੀਂ ਦਾਤਾਰਪੁਰ ਜ਼ੋਨ ਦੇ ਉਮੀਦਵਾਰ ਬੌਬੀ ਕੌਸ਼ਲ ਨੇ ਵੱਡੀ ਲੀਡ ਕੀਤੀ ਹਾਸਿਲ <br/>

Ad Position 21
No active advertisement
ਅਜੀਤ ਡੈਸਕ 21-12-2025
ਤਲਵਾੜਾ, 20 ਦਸੰਬਰ (ਮਹਿਤਾ)- ਬਲਾਕ ਸੰਮਤੀ ਤਲਵਾੜਾ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 15 ਜ਼ੋਨਾਂ ਵਿਚੋਂ 8 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ ਜਿਨ੍ਹਾਂ ਵਿਚ ਭਾਜਪਾ ਨੂੰ 5 ਅਤੇ ਕਾਂਗਰਸ ਪਾਰਟੀ ਨੂੰ 2 ਸੀਟਾਂ ਹੀ ਹਾਸਲ ਹੋਈਆਂ | ਇਨ੍ਹਾਂ ਨਤੀਜਿਆਂ ਵਿਚ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਜਿੱਤ ਹਾਸਲ ਕੀਤੀ, ਉਨ੍ਹਾਂ ਵਿਚ ਸਭ ਤੋਂ ਵੱਡੀ ਲੀਡ ਰੱਕੜੀਂ ਦਾਤਾਰਪੁਰ ਦੇ 11 ਨੰਬਰ ਜ਼ੋਨ ਤੋਂ ਉਮੀਦਵਾਰ ਬੌਬੀ ਕੌਸ਼ਲ ਨੇ ਹਾਸਲ ਕੀਤੀ | ਰੱਕੜੀਂ ਦਾਤਾਰਪੁਰ ਜ਼ੋਨ ਦੇ ਅਧੀਨ ਪੈਂਦੇ ਰੱਕੜੀਂ, ਭਡਿਆਰਾ ਅਤੇ ਰੱਕੜੀਂ ਹਾਰ ਪਿੰਡਾਂ ਵਿਚ ਕੁੱਲ 1985 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਵੋਟਾਂ ਬੌਬੀ ਕੌਸ਼ਲ ਨੂੰ 1293 ਵੋਟਾਂ ਹਾਸਲ ਹੋਈਆਂ ਅਤੇ ਉਨ੍ਹਾਂ ਭਾਜਪਾ ਦੇ ਸਤੀਲ ਮਾਲੀ ਨੂੰ 872 ਵੋਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਜ਼ਰਤ ਪੀਰ ਬਾਬਾ ਹਬੀਰ ਸ਼ਾਹ ਦੀ ਯਾਦ 'ਚ ਜੋੜ ਮੇਲਾ 23 ਨੂੰ ਅਗਲੀ ਖ਼ਬਰ 351 ਵਿਦਿਆਰਥੀਆਂ ਦੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ 'ਚ ਹਿੱਸਾ ਲਿਆ
Ad Position 24