12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਹਜ਼ਰਤ ਪੀਰ ਬਾਬਾ ਹਬੀਰ ਸ਼ਾਹ ਦੀ ਯਾਦ 'ਚ ਜੋੜ ਮੇਲਾ 23 ਨੂੰ

Ad Position 21
No active advertisement
ਅਜੀਤ ਡੈਸਕ 21-12-2025
ਕੋਟਫ਼ਤੂਹੀ, 20 ਦਸੰਬਰ (ਅਟਵਾਲ)-ਪਿੰਡ ਰੂਪੋਵਾਲ ਦੇ ਦਰਬਾਰ ਹਜ਼ਰਤ ਪੀਰ ਬਾਬਾ ਹਬੀਰ ਸ਼ਾਹ ਨੌਸ਼ਾਹੀ ਕਾਦਰੀ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵੱਲੋਂ ਹਜ਼ਰਤ ਪੀਰ ਬਾਬਾ ਹਬੀਰ ਸ਼ਾਹ ਨੌਸ਼ਾਹੀ ਕਾਦਰੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 22 ਤੇ 23 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਮਲਕੀਅਤ ਸਿੰਘ ਨੇ ਦੱਸਿਆ ਕਿ 22 ਦਸੰਬਰ ਝੰਡੇ, ਚਾਦਰ ਤੇ ਚਿਰਾਗ਼ਾਂ ਦੀ ਰਸਮ ਅਦਾ ਕੀਤੀ ਜਾਵੇਗੀ, ਇਸੇ ਦਿਨ ਸ਼ਾਮ 4 ਵਜੇ ਮਹਿਫ਼ਲ ਏ ਕੱਵਾਲ ਅਤੇ ਮਹਿਫ਼ਲ ਏ ਨੱਕਾਲ ਸਜਾਈ ਜਾਵੇਗੀ, 23 ਦਸੰਬਰ ਨੂੰ ਸਾਲਾਨਾ ਜੋੜ ਮੇਲੇ ਤੇ ਪਿੰਕੀ ਨੱਕਾਲ ਪਾਰਟੀ ਮੇਹਟੀਆਣਾ, ਸੁਨੈਨਾ ਨੱਕਾਲ ਪਾਰਟੀ ਬੰਗਾ, ਗਿਰਧਾਰੀ ਲਾਲ ਨੱਕਾਲ ਪਾਰਟੀ ਬਜਵਾੜਾ ਕਲਾਂ, ਰਾਂਝਣ ਅਲੀ ਕੱਵਾਲ, ਸੰਨੀ ਸਹਿਗਲ, ਕਾਂਸ਼ੀ ਨਾਥ ਸੂਫ਼ੀ ਗਾਇਕ, ਧਰਮਵੀਰ ਪਰਦੇਸੀ ਡਰਾਮਾ ਪਾਰਟੀ ਆਦਿ ਪੀਰਾਂ ਦੀ ਮਹਿਫ਼ਲ ਸਜਾਉਣਗੇ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਵਿਚ ਰੱਕੜੀਂ ਦਾਤਾਰਪੁਰ ਜ਼ੋਨ ਦੇ ਉਮੀਦਵਾਰ ਬੌਬੀ ਕੌਸ਼ਲ ਨੇ ਵੱਡੀ ਲੀਡ ਕੀਤੀ ਹਾਸਿਲ <br/>
Ad Position 24