12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲਾਂਬੜਾ ਸਕੂਲ 'ਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 21-12-2025
ਬੁੱਲ੍ਹੋਵਾਲ 20 ਦਸੰਬਰ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਮੈਡਮ ਹਰਜਿੰਦਰ ਕੌਰ ਤੇ ਡਿਪਟੀ ਡੀ.ਈ.ਓ ਅਮਨਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਲਾਂਬੜਾ ਵਿਖੇ ਮੈਗਾ ਪੀ.ਟੀ.ਐੱਮ ਮੁੱਖ ਅਧਿਆਪਕਾ ਮੈਡਮ ਸਤਵੰਤ ਕੌਰ ਲੁਗਾਣਾ ਦੀ ਅਗਵਾਈ ਲਗਾਈ ਗਈ | ਇਸ ਮੌਕੇ ਬੱਚਿਆਂ ਦੇ ਮਾਪਿਆਂ, ਐੱਸ.ਐੱਮ.ਸੀ ਮੈਂਬਰਾਂ, ਪੰਚਾਇਤ ਮੈਂਬਰਾਂ ਤੇ ਪੱਤਵੰਤੇ ਸੱਜਣਾਂ ਨਾਲ ਸਕੂਲ ਵਿਦਿਆਰਥੀਆਂ ਦੀ ਸਿੱਖਿਆ ਤੇ ਸਕੂਲ ਦੀ ਬੇਹਤਰੀ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਐਸ.ਐਮ .ਸੀ ਚੇਅਰਪਰਸਨ ਸਵਿਤਾ ਰਾਣੀ, ਹਰਵਿੰਦਰ ਕੌਰ, ਮਨਿੰਦਰਜੀਤ ਸਿੰਘ, ਸੰਦੀਪ ਕੌਰ, ਸੁਨੀਤਾ ਕੁਮਾਰੀ, ਮਨਜੀਤ ਕੌਰ, ਮਲਕੀਤ ਕੌਰ, ਰੇਖਾ ਰਾਣੀ, ਗੁਰਪ੍ਰੀਤ ਕੌਰ, ਡਾ.ਅਮਨਦੀਪ ਸਿੰਘ, ਬਲਵੀਰ ਕੌਰ, ਮਲਕੀਤ ਕੌਰ, ਸੰਦੀਪ ਕੌਰ, ਕੁਸ਼ਲਿਆ ਰਾਣੀ, ਸੰਤੋਸ਼ ਕੁਮਾਰੀ, ਚਰਨਜੀਤ ਕੌਰ, ਸਾਹਿਬਜੀਤ ਸਿੰਘ, ਮੇਹਰ ਚੰਦ, ਅਮਿ੍ਤਾ ਸੈਣੀ, ਸੁਰਿੰਦਰ ਕੌਰ, ਰਾਜਵਿੰਦਰ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਕਮੇਟੀ ਮੈੱਬਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਮਨਰੇਗਾ 'ਚ ਬਦਲਾਅ ਗ਼ਰੀਬਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ - ਕਰਮਜੀਤ ਕੌਰ <br/>
Ad Position 24