12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਆਊਟਸੋਰਸ ਇੰਪਲਾਈਜ਼ ਯੂਨੀਅਨ ਵਲੋਂ ਕੈਬਨਿਟ ਮੰਤਰੀ ਡਾ. ਰਵਜੋਤ ਨੂੰ ਮੰਗ ਪੱਤਰ ਭੇਟ <br/>

Ad Position 21
No active advertisement
ਅਜੀਤ ਡੈਸਕ 21-12-2025
ਹੁਸ਼ਿਆਰਪੁਰ, 20 ਦਸੰਬਰ (ਹਰਪ੍ਰੀਤ ਕੌਰ)-ਆਊਟਸੋਰਸ ਇੰਪਲਾਈਜ਼ ਯੂਨੀਅਨ ਦੇ ਵਫ਼ਦ ਵਲੋਂ ਚੇਅਰਮੈਨ ਰਾਕੇਸ਼ ਸਿੱਧੂ, ਜਨਰਲ ਸਕੱਤਰ ਨਿਸ਼ਾਂਤ ਕੈਂਥ ਅਤੇ ਕੈਸ਼ੀਅਰ ਇੰਦਰਪਾਲ ਦੀ ਅਗਵਾਈ ਹੇਠ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਨੇ ਮੰਗ ਕੀਤੀ ਕਿ ਨਗਰ ਨਿਗਮ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਸੰਖਿਆ ਦੇ ਆਧਾਰ 'ਤੇ ਪੋਸਟਾਂ ਦੀ ਰਚਨਾ ਕਰਕੇ ਜਲੰਧਰ ਨਗਰ ਨਿਗਮ ਦੀ ਤਰਜ਼ 'ਤੇ ਪੱਕੇ ਕਰਨ ਦਾ ਉਪਰਾਲਾ ਕੀਤਾ ਜਾਵੇ | ਯੂਨੀਅਨ ਦੇ ਪ੍ਰਧਾਨ ਕਮਲ ਭੱਟੀ ਨੇ ਦੱਸਿਆ ਕਿ ਨਿਗਮ ਅੰਦਰ ਆਊਟਸੋਰਸ ਸਫ਼ਾਈ ਸੇਵਕ, ਸੀਵਰਮੈਨ, ਸਟਰੀਟ ਲਾਈਟ, ਇਲੈਕਟਰੀਸ਼ੀਅਨ, ਮਾਲੀ, ਬੇਲਦਾਰ, ਵਾਟਰ ਸਪਲਾਈ ਮੇਨਟੀਨੈਂਸ, ਕੰਪਿਊਟਰ ਆਪ੍ਰੇਟਰ, ਡਰਾਈਵਰ, ਫਾਇਰਮੈਨ ਅਤੇ ਟਿਊਬਵੈਲ ਆਪ੍ਰੇਟਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਕਮਲ ਭੱਟੀ ਨੇ ਦੱਸਿਆ ਕਿ ਡਾ. ਰਵਜੋਤ ਨੇ ਭਰੋਸਾ ਦਿੱਤਾ ਹੈ ਕਿ ਜਲੰਧਰ ਨਿਗਮ ਵਾਂਗ ਹੁਸ਼ਿਆਰਪੁਰ ਨਿਗਮ ਦੇ ਮੁਲਾਜ਼ਮਾਂ ਨੂੰ ਵੀ ਆਪਣਾ ਬਣਦਾ ਹੱਕ ਦਿੱਤਾ ਜਾਵੇਗਾ | ਡਾ. ਰਵਜੋਤ ਨੇ ਮੌਕੇ 'ਤੇ ਹੀ ਨਿਗਮ ਦੇ ਕਮਿਸ਼ਰ ਜੋਤੀ ਬਾਲਾ ਮੱਟੂ ਨੂੰ ਫੋਨ ਕਰਕੇ ਇਸ ਸਬੰਧੀ ਮਤਾ ਪਾ ਕੇ ਉਨ੍ਹਾਂ ਨੂੰ ਭੇਜਿਆ ਜਾਵੇ ਤਾਂ ਇਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਸਕੇ | ਯੂਨੀਅਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜੋ ਮੁਲਾਜ਼ਮ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਉਮਰ ਅਤੇ ਨਿਯਮਾਂ ਤੋਂ ਛੋਟ ਦਿੱਤੀ ਜਾਵੇ ਅਤੇ ਇਹ ਭਰਤੀ ਸਿਰਫ ਲੋਕਲ ਪੱਧਰ 'ਤੇ ਕੀਤੀ ਜਾਵੇ | ਇਸ ਮੌਕੇ ਯੂਨੀਅਨ ਦੇ ਉਪ ਚੇਅਰਮੈਨ ਸੁਰਿੰਦਰ ਪਾਲ ਬਿੱਟੂ, ਸੁਰਿੰਦਰ ਕੁਮਾਰ, ਜਤਿਸ਼ ਅਗਰਵਾਲ, ਸੁਮਿਤ ਸ਼ਰਮਾ, ਅਨਿਲ ਹੰਸ, ਅਮਿਤ ਬਜਾਜ, ਰਾਮ ਕਿਸ਼ਨ ਆਦਿ ਹਾਜ਼ਿਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਖ਼ਾਲੀ ਪਏ ਹਲਕਿਆਂ ਅੰਦਰ ਹਲਕਾ ਇੰਚਾਰਜਾਂ ਨੂੰ ਕਰੇ ਨਿਯੁਕਤ - ਦੀਪਕ ਰਾਜ ਹਾਜੀਪੁਰ <br/>... ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਕੰਢੀ ਖੇਤਰ 'ਚ ਮੋਬਾਈਲ ਨੈੱਟਵਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਦਾਇਤਾਂ ਜਾਰੀ
Ad Position 24