12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ਼ੋ੍ਰਮਣੀ ਅਕਾਲੀ ਦਲ ਬਾਦਲ ਖ਼ਾਲੀ ਪਏ ਹਲਕਿਆਂ ਅੰਦਰ ਹਲਕਾ ਇੰਚਾਰਜਾਂ ਨੂੰ ਕਰੇ ਨਿਯੁਕਤ - ਦੀਪਕ ਰਾਜ ਹਾਜੀਪੁਰ <br/>

Ad Position 21
No active advertisement
ਅਜੀਤ ਡੈਸਕ 21-12-2025
ਮੁਕੇਰੀਆਂ, 20 ਦਸੰਬਰ (ਰਾਮਗੜ੍ਹੀਆ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਅਣਥੱਕ ਯਤਨਾਂ ਸਦਕਾ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹਾਕਮ ਧਿਰ ਦੀ ਜ਼ੋਰ ਜ਼ਬਰਦਸਤੀ ਦਾ ਡਟ ਕੇ ਮੁਕਾਬਲਾ ਕਰਦਿਆਂ ਪੰਜਾਬ ਅੰਦਰ ਕਈ ਥਾਵਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ ਪਰ ਜੇਕਰ ਸੂਬੇ ਅੰਦਰ ਖ਼ਾਲੀ ਪਏ ਹਲਕਿਆਂ ਅੰਦਰ ਹਲਕਾ ਇੰਚਾਰਜ ਲਗਾਏ ਜਾਂਦੇ ਤਾਂ ਰਿਜ਼ਲਟ ਹੋਰ ਵੀ ਵਧੀਆ ਹੋਣਾ ਸੀ | ਇਹ ਪ੍ਰਗਟਾਵਾ ਦੀਪਕ ਰਾਜ ਹਾਜੀਪੁਰ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਜੋ ਹਲਕੇ ਇੰਚਾਰਜਾਂ ਤੋਂ ਵਾਂਝੇ ਸਨ, ਉਨ੍ਹਾਂ ਥਾਵਾਂ 'ਤੇ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਜਿਸ ਤੋਂ ਸਾਰੀ ਪਾਰਟੀ ਨੂੰ ਸਬਕ ਲੈਣਾ ਚਾਹੀਦਾ ਹੈ | ਦੀਪਕ ਰਾਜ ਨੇ ਕਿਹਾ ਸ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਜੋ ਹਲਕੇ ਇੰਚਾਰਜਾਂ ਤੋਂ ਖ਼ਾਲੀ ਪਏ ਹਨ, ਉਨ੍ਹਾਂ ਉੱਪਰ ਜਲਦ ਤੋਂ ਜਲਦ ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ 2027 ਦੀਆਂ ਵਿਧਾਨ ਚੋਣਾਂ ਦੀਆਂ ਤਿਆਰੀਆਂ ਵਧੀਆ ਢੰਗ ਨਾਲ ਹੋ ਸਕਣ | ਉਨ੍ਹਾਂ ਕਿਹਾ ਲੋਕ ਖੇਤਰੀ ਪਾਰਟੀ ਨੂੰ ਯਾਦ ਕਰਦੇ ਹਨ ਅਤੇ ਪੰਜਾਬ ਅੰਦਰ ਖੇਤਰੀ ਪਾਰਟੀ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ | ਲੋਕ ਸੁਖਬੀਰ ਬਾਦਲ ਨੂੰ ਚਾਹੁੰਦੇ ਹਨ ਕਿਉਂਕਿ ਸੁਖਬੀਰ ਬਾਦਲ ਨੇ ਹੜ੍ਹਾਂ ਵਿਚ ਬਿਨਾਂ ਕਿਸੇ ਜਾਤ-ਪਾਤ, ਬਿਨਾਂ ਕਿਸੇ ਪੱਖਪਾਤ ਅਤੇ ਬਿਨਾਂ ਧੜੇਬੰਦੀ ਤੋਂ ਉੱਠ ਕੇ ਲੋਕ ਸੇਵਾ ਕੀਤੀ ਹੈ | ਉਨ੍ਹਾਂ ਭਵਿੱਖ ਵਿਚ ਪਾਰਟੀ ਦੀ ਮਜ਼ਬੂਤੀ ਲਈ ਸ. ਬਾਦਲ ਪਾਸੋਂ ਸੂਬੇ ਅੰਦਰ ਖ਼ਾਲੀ ਪਏ ਹਲਕਿਆਂ ਅੰਦਰ ਹਲਕਾ ਇੰਚਾਰਜ ਲਗਾਉਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੈਂਸ ਖੁਰਦ ਸਕੂਲ 'ਚ ਮੈਗਾ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਆਊਟਸੋਰਸ ਇੰਪਲਾਈਜ਼ ਯੂਨੀਅਨ ਵਲੋਂ ਕੈਬਨਿਟ ਮੰਤਰੀ ਡਾ. ਰਵਜੋਤ ਨੂੰ ਮੰਗ ਪੱਤਰ ਭੇਟ <br/>
Ad Position 24