ਰਾਮਗੜ੍ਹ ਸੀਕਰੀ, 20 ਦਸੰਬਰ (ਕਟੋਚ)- ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਜਪਿੰਦਰ ਕੁਮਾਰ ਦੀ ਸੁਚੱਜੀ ਅਗਵਾਈ ਅਤੇ ਸਕੂਲ ਮੁਖੀਆਂ ਦੀ ਦੇਖ-ਰੇਖ ਵਿਚ ਬਲਾਕ ਤਲਵਾੜਾ ਅਧੀਨ ਸਰਕਾਰੀ ਸਕੂਲਾਂ ਵਿਚ ਅੱਜ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਸਮਾਗਮ ਕਰਵਾਏ ਗਏ | ਹਾਸਲ ਜਾਣਕਾਰੀ ਅਨੁਸਾਰ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ, ਹਾਈ ਸਕੂਲ ਅਮਰੋਹ, ਸੀਨੀਅਰ ਸੈਕੰਡਰੀ ਸਕੂਲ ਧਰਮਪੁਰ, ਸੀਨੀਅਰ ਸਕੂਲ ਪਲਾਹੜ, ਹਾਈ ਸਕੂਲ ਭਟੇੜ, ਹਾਈ ਸਕੂਲ ਰਜਵਾਲ, ਮਿਡਲ ਸਕੂਲ ਝਰੇੜਾ, ਮਿਡਲ ਸਕੂਲ ਨੰਗਲ ਖਨੌੜਾ, ਸਰਕਾਰੀ ਮਿਡਲ ਸਕੂਲ ਭੰਬੋਤਾੜ ਹਾਰ, ਮਿਡਲ ਸਕੂਲ ਰਜਵਾਲ ਹਾਰ, ਹਾਈ ਸਕੂਲ ਸੈਕਟਰ ਦੋ ਤਲਵਾੜਾ, ਸੈਕੰਡਰੀ ਸਕੂਲ ਭੁੰਬੋਤਾੜ ਅਤੇ ਪੀ.ਐਮ. ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਕਰਵਾਏ ਗਏ ਮਾਪੇ-ਅਧਿਆਪਕ ਮਿਲਣੀ ਸਮਾਗਮ ਸਫਲਤਾ ਪੂਰਵਕ ਮੁਕੰਮਲ ਹੋਏ | ਇਸ ਮੌਕੇ ਮਾਪਿਆਂ ਵਲੋਂ ਵੱਡੀ ਸੰਖਿਆ ਵਿਚ ਸਕੂਲਾਂ ਵਿਚ ਜਾ ਕੇ ਆਪਣੇ ਬੱਚਿਆਂ ਦੇ ਪੜ੍ਹਾਈ ਪੱਧਰ, ਘਰੇਲੂ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਕੂਲਾਂ ਦੇ ਵਿੱਦਿਅਕ ਢਾਂਚੇ ਅਤੇ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ | ਬੀ.ਐਨ.ਓ. ਤਲਵਾੜਾ ਜਪਿੰਦਰ ਕੁਮਾਰ, ਪਿ੍ੰ. ਧੀਰਜ਼ ਵਸ਼ਿਸ਼ਟ, ਪਿ੍ੰ. ਰਾਮ ਪ੍ਰਕਾਸ਼, ਹੈੱਡਮਾਸਟਰ ਅਮਰਿੰਦਰ ਢਿੱਲੋਂ, ਹੈੱਡਮਾਸਟਰ ਜੀਤ ਸਿੰਘ, ਹੈੱਡਮਾਸਟਰ ਰਾਹੁਲ ਠਾਕੁਰ, ਹੈੱਡ ਮਿਸਟੈੱ੍ਰਸ ਰੀਤਿਕਾ ਠਾਕੁਰ, ਸਕੂਲ ਇੰਚਾਰਜ ਯੋਗੇਸ਼ ਪਰਾਸ਼ਰ, ਪਰਸ਼ੋਤਮ ਦਾਸ, ਸੰਜੀਵ ਠਾਕੁਰ ਅਤੇ ਪਵਨ ਕੁਮਾਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਗਾ ਮਿਲਣੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵਿਆਪਕ ਉਤਸ਼ਾਹ ਦਿਖਾਇਆ ਗਿਆ ਅਤੇ ਸਰਕਾਰ ਦਾ ਇਹ ਉਪਰਾਲਾ ਸਫਲਤਾ-ਪੂਰਵਕ ਨੇਪਰੇ ਚੜਿ੍ਹਆ | ਉਨ੍ਹਾਂ ਆਸ ਪ੍ਰਗਟਾਈ ਕਿ ਅਧਿਆਪਕਾਂ ਦੇ ਮਾਪਿਆਂ ਨਾਲ ਨਿਰੰਤਰ ਰਾਬਤਾ ਹੋਣ ਨਾਲ ਬੱਚਿਆਂ ਦੇ ਵਿੱਦਿਅਕ ਪੱਧਰ ਵਿਚ ਹੋਰ ਸੁਧਾਰ ਹੋਵੇਗਾ |