12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਹੁਸ਼ਿਆਰਪੁਰ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 21-12-2025
ਹੁਸ਼ਿਆਰਪੁਰ, 20 ਦਸੰਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਗਮ ਧੂਮਧਾਮ ਨਾਲ ਪਿ੍ੰਸੀਪਲ ਅਮਨ ਕੁਮਾਰ ਕੰਵਰ ਦੀ ਅਗਵਾਈ ਹੇਠ ਮਨਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕਰਨਲ ਸੰਦੀਪ ਕੁਮਾਰ ਸੁਪਰਿੰਟੈਂਡਿੰਗ ਇੰਜੀਨੀਅਰ ਪੀ.ਯੂ.ਡੀ.ਏ. ਨੇ ਸ਼ਿਰਕਤ ਕੀਤੀ, ਜਦਕਿ ਐਮ.ਐਸ. ਲੇਹਲ ਰਿਟਾ: ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲ ਦੇ ਚੇਅਰਮੈਨ ਗੁਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਇਕਬਾਲ ਸਿੰਘ ਰਿਟਾ: ਡੀ.ਡੀ.ਪੀ.ਓ., ਮਨਜਿੰਦਰ ਸਿੰਘ ਐਮ.ਪੀ. ਅਤੇ ਵਾਇਸ ਚੇਅਰਪਰਸਨ ਸੁਨੀਤਾ ਨੇ ਵੀ ਸ਼ਿਰਕਤ ਕੀਤੀ | ਜ਼ਿਕਰਯੋਗ ਹੈ ਕਿ ਸਮਾਗਮ ਦਾ ਵਿਸ਼ਾ 'ਰੂਟਸ ਐਂਡ ਵਿੰਗਸ' ਰੱਖਿਆ ਗਿਆ ਸੀ, ਜੋ ਪੂਰੀ ਤਰ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਸਮਰਪਿਤ ਸੀ | ਸਮਾਗਮ ਦੀ ਸ਼ੁਰੂਆਤ ਮਨਮੋਹਕ ਪ੍ਰਾਰਥਨਾ ਨਿ੍ਤ ਅਤੇ ਕਲਾਸੀਕਲ ਸੰਗੀਤ 'ਤੇ ਆਧਾਰਿਤ ਸਵਾਗਤੀ ਨਿ੍ਤ ਨਾਲ ਹੋਈ | ਕਿਡਰਗਾਰਟਨ ਵਿੰਗ ਦੇ ਨੰਨ੍ਹੇ ਬੱਚਿਆਂ ਨੇ ਆਪਣੀਆਂ ਮਾਵਾਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਦਿਲ ਛੂਹਣ ਵਾਲੀਆਂ ਪੇਸ਼ਕਾਰੀਆਂ ਦਿੱਤੀਆਂ, ਜਦਕਿ ਕਲਾਸ ਪਹਿਲੀ ਦੇ ਵਿਦਿਆਰਥੀਆਂ ਨੇ ਪਿਤਾ ਦੀ ਭੂਮਿਕਾ ਨੂੰ ਸੁੰਦਰ ਪ੍ਰਸਤੁਤੀਆਂ ਰਾਹੀਂ ਦਰਸਾਇਆ | ਕਲਾਸ ਦੂਜੀ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਸਨਮਾਨ ਜਤਾਉਂਦੀ ਨਵੀਂ ਸੋਚ ਵਾਲੀ ਕੋਰੀਓਗ੍ਰਾਫੀ ਪੇਸ਼ ਕੀਤੀ | ਵਿਦਿਆਰਥੀਆਂ ਦੇ ਸੀਨੀਅਰ ਵਿੰਗ ਵਲੋਂ ਪੇਸ਼ ਕੀਤਾ ਗਿਆ ਨਾਟਕ 'ਦ ਕਰੇਜ ਆਫ਼ ਏ ਫਾਦਰ' ਇਕ ਬੱਚੇ ਦੀ ਜ਼ਿੰਦਗੀ ਵਿਚ ਪਿਤਾ ਦੀ ਅਹਿਮ ਭੂਮਿਕਾ ਨੂੰ ਬੜੀ ਭਾਵੁਕਤਾ ਨਾਲ ਦਰਸਾਉਂਦਾ ਸੀ | ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਰੌਣਕ ਭਰਿਆ ਭੰਗੜਾ ਅਤੇ ਸੁਹਾਵਣਾ ਗਰਬਾ ਨਾਚ ਪੇਸ਼ ਕੀਤਾ | ਖ਼ਾਸ ਤੌਰ 'ਤੇ ਸੀਨੀਅਰ ਲੜਕੀਆਂ ਵਲੋਂ ਕੀਤਾ ਗਿਆ ਭੰਗੜਾ ਦਰਸ਼ਕਾਂ ਦੀ ਖ਼ਾਸ ਪਸੰਦ ਬਣਿਆ | ਇਸ ਮੌਕੇ ਸਾਰਿਆਂ ਨੇ ਸਮਾਗਮ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕਰਨਲ ਸੰਦੀਪ ਕੁਮਾਰ ਨੇ ਸਮਾਗਮ ਦੇ ਰੱਖੇ ਉਕਤ ਵਿਸ਼ੇ 'ਤੇ ਆਧਾਰਿਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ 'ਚ ਅਹਿਮ ਰੋਲ ਅਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੇ ਖੇਡਾਂ ਦੇ ਨਾਲ-ਨਾਲ ਵਿੱਦਿਅਕ ਗਤੀਵਿਧੀਆਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਪਿ੍ੰ: ਅਮਨ ਕੁਮਾਰ ਕੰਵਰ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ 'ਚ ਉਕਤ ਵਿਸ਼ੇ ਦੀ ਚੋਣ ਦੇ ਉਦੇਸ਼ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਮੁੱਲਾਂ 'ਤੇ ਆਧਾਰਿਤ ਗੁਣਵੱਤਾ ਭਰੀ ਸਿੱਖਿਆ ਦੇਣ ਲਈ ਸਕੂਲ ਵਲੋਂ ਕੀਤੇ ਜਾ ਰਹੇ ਯਤਨਾਂ ਤੇ ਪ੍ਰਾਪਤੀਆਂ ਸਬੰਧੀ ਦੱਸਿਆ | ਸਮਾਗਮ ਦੌਰਾਨ ਪਾਵਨੀ ਸੋਨੀ ਨੂੰ ਸੀਨੀਅਰ ਵਿੰਗ ਅਤੇ ਰਵਨੀਤ ਕੌਰ ਨੂੰ ਜੂਨੀਅਰ ਵਿੰਗ ਲਈ ਸਾਲ ਦੇ ਸਰਵੋਤਮ ਵਿਦਿਆਰਥੀ ਐਲਾਨਿਆ ਗਿਆ, ਜਦਕਿ ਵਾਰਿਅਰਜ਼ ਹਾਊਸ ਨੂੰ ਬੈੱਸਟ ਹਾਊਸ ਆਫ਼ ਦ ਇਅਰ ਦੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘੁੜਿਆਣਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਨੇ ਪੈਨਸ਼ਨਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ
Ad Position 24