20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅੱਡਾ ਝੀਰ ਦਾ ਖੂਹ ਨਜ਼ਦੀਕ ਮੋਟਰਸਾਈਕਲ ਤੇ ਗੈਸ ਟੈਂਕਰ ਦੀ ਹੋਈ ਭਿਆਨਕ ਟੱਕਰ <br/>

Ad Position 21
No active advertisement
ਅਜੀਤ ਡੈਸਕ 22-12-2025
ਤਲਵਾੜਾ, 21 ਦਸੰਬਰ (ਮਹਿਤਾ)- ਅੱਡਾ ਝੀਰ ਦਾ ਖੂਹ ਨਜ਼ਦੀਕ ਮੋਟਰਸਾਈਕਲ ਅਤੇ ਟਿੱਪਰ ਦੀ ਟੱਕਰ ਹੋਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਰਘਵੀਰ ਸਿੰਘ ਪਿੰਡ ਗੇਰਾ ਬਲਾਕ ਹਾਜੀਪੁਰ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰਘਵੀਰ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਅਸੀਂ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਿੰਡ ਗੇਰਾ ਤੋ ਪਿੰਡ ਚੱਕ ਪੰਡਾਇਣ ਕੰਮ ਕਰਨ ਲਏ ਜਾ ਰਹੇ ਸੀ ਤਾਂ ਜਦੋਂ ਰਘਵੀਰ ਚੰਦ ਅੱਡਾ ਝੀਰ ਦਾ ਖੂਹ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋ ਆ ਰਹੇ ਸੀ.ਐਨ.ਜੀ ਦੇ ਗੈੱਸ ਟੈਂਕਰ ਵੱਲੋ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ | ਜਿਸ ਕਾਰਨ ਮੌਕੇ 'ਤੇ ਰਘਵੀਰ ਚੰਦ ਦੀ ਮੌਤ ਹੋ ਗਈ | ਪਰਿਵਾਰ ਨੇ ਦੱਸਿਆ ਕੀ ਰਘਵੀਰ ਚੰਦ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ ਛੋਟਾ ਲੜਕਾ ਹੈ, ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ | ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਤਲਵਾੜਾ ਪੁਲਿਸ ਦੇ ਜਾਂਚ ਅਧਿਕਾਰੀ ਜੱਗਾ ਰਾਮ ਨੇ ਦੱਸਿਆ ਕਿ ਮੋਟਰਸਾਈਕਲ ਤੇ ਸੀ.ਐਨ.ਜੀ ਗੈੱਸ ਟੈਂਕਰ ਦੀ ਆਪਸੀ ਟੱਕਰ ਹੋਣ ਕਾਰਨ ਇਹ ਸੜਕ ਹਾਦਸਾ ਵਾਪਰਿਆ ਹੈ ਅਤੇ ਟੈਂਕਰ ਚਾਲਕ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ | ਡਰਾਈਵਰ ਮੌਕੇ ਤੋ ਫ਼ਰਾਰ ਹੈ ਤੇ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਬਰਾਮਦ, ਪਤੀ-ਪਤਨੀ ਸਮੇਤ 4 ਕਾਬੂ ਅਗਲੀ ਖ਼ਬਰ ਸੁਸ਼ੀਲ ਪਿੰਕੀ ਵਲੋਂ ਸਮੂਹ ਵੋਟਰਾਂ ਦਾ ਧੰਨਵਾਦ
Ad Position 24