27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਕੈਡਮਿਕ ਹਾਈਟਸ ਪਬਲਿਕ ਸਕੂਲ ਚੱਗਰਾਂ 'ਚ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਹੁਸ਼ਿਆਰਪੁਰ, 22 ਦਸੰਬਰ (ਬਲਜਿੰਦਰਪਾਲ ਸਿੰਘ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਚੱਗਰਾਂ ਦਾ ਸਾਲਾਨਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਉਪ ਪ੍ਰਧਾਨ, ਬਚਪਨ ਅਤੇ ਏ.ਐੱਚ.ਪੀ.ਐੱਸ, ਕਾਰਪੋਰੇਟ ਦਫ਼ਤਰ ਨਵੀਂ ਦਿੱਲੀ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ | ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਕੀਤੀ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜੇ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ | ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਨੇ ਜਿੱਥੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ, ਉੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ | ਛੋਟੇ-ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਲਈ ਉਨ੍ਹਾਂ ਨੇ ਅਧਿਆਪਕਾਂ ਦੀ ਖ਼ੂਬ ਸ਼ਲਾਘਾ ਕੀਤੀ | ਇਸ ਸਮਾਗਮ ਉਪਰੰਤ ਜ਼ਿਲ੍ਹਾ ਪੱਧਰ 'ਤੇ ਨੈਸ਼ਨਲ ਪੱਧਰ 'ਤੇ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜੇ ਐਲ ਮਹਿਤਾ , ਚੇਅਰਮੈਨ ਅਮਿਤ ਮਹਿਤਾ, ਡੀਨ ਰੀਤਿਕਾ ਮਹਿਤਾ, ਡਾਇਰੈਕਟਰ ਪਰਵੀਨ ਪਾਲ , ਪਿ੍ੰਸੀਪਲ ਬਿੰਦੀਆ ਮਲਿਕ, ਪ੍ਰਧਾਨ ਸਰਬੱਤ ਦਾ ਭਲਾ, ਚੈਰੀਟੇਬਲ ਟਰੱਸਟ ਆਗਿਆਪਾਲ ਸਿੰਘ, ਚਾਰਟਰਡ ਅਕਾਊਾਟੈਂਟ ਤਰਨਜੀਤ ਸਿੰਘ, ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ, ਮਾਪੇ ਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਫ. ਆਰ. ਕੇ. ਰਾਈਸ ਮਿੱਲਾਂ ਨੂੰ ਸਪਲਾਈ ਨਾ ਹੋਣ ਕਰਕੇ ਮਿੱਲਾਂ ਦਾ ਕੰਮ ਠੱਪ - ਛੰਨੀ, ਨਾਰੰਗ <br/> ਅਗਲੀ ਖ਼ਬਰ ਮਾਤਾ ਖੀਵੀ ਸੇਵਾ ਸੁਸਾਇਟੀ ਨੰਦਾਚੌਰ ਦੇ ਸਮੂਹ ਸੇਵਾਦਾਰਾਂ ਦੀ ਮੀਟਿੰਗ <br/>
Ad Position 24