27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਤਾ ਖੀਵੀ ਸੇਵਾ ਸੁਸਾਇਟੀ ਨੰਦਾਚੌਰ ਦੇ ਸਮੂਹ ਸੇਵਾਦਾਰਾਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 23-12-2025
ਗੜ੍ਹਦੀਵਾਲਾ, 22 ਦਸੰਬਰ (ਚੱਗਰ)-ਮਾਤਾ ਖੀਵੀ ਸੇਵਾ ਸੁਸਾਇਟੀ ਨੰਦਾਚੌਰ ਦੇ ਸਮੂਹ ਸੇਵਾਦਾਰਾਂ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਅਤੇ ਧਾਰਮਿਕ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਭਾਈ ਚਰਨਜੀਤ ਸਿੰਘ ਨੇ ਦੱਸਿਆਂ ਕਿ ਮੀਟਿੰਗ ਦੌਰਾਨ ਇਲਾਕੇ ਦੇ ਲਗਭਗ ਡੇਢ ਦਰਜਨ ਦੇ ਕਰੀਬ ਪਿੰਡਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖ਼ਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ-ਮਹੱਲਾ ਪੁਰਬ 'ਤੇ ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਸੜਕ 'ਤੇ ਸਥਿਤ ਕਲਗ਼ੀਧਰ ਗੁਰਮਤਿ ਵਿਦਿਆਲਿਆ ਕਾਨਪੁਰ ਖੂਹੀ ਵਿਖੇ ਲਗਾਏ ਜਾ ਰਹੇ ਸਾਲਾਨਾ ਲੰਗਰ ਦੇ ਸੰਬੰਧੀ ਵੀ ਵਿਚਾਰਾਂ ਕੀਤਿਆਂ ਗਈਆਂ ਅਤੇ ਇਸ ਵਾਰ ਵੀ ਇਸ ਲੰਗਰ ਨੂੰ ਚੜ੍ਹਦੀ ਕਲਾ 'ਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਲੰਗਰ ਉਕਤ ਸਥਾਨ 'ਤੇ 1 ਮਾਰਚ 2026 ਤੋਂ 5 ਦਿਨ ਲਗਾਤਾਰ 24 ਘੰਟੇ ਚੱਲੇਗਾ ਅਤੇ 6 ਮਾਰਚ ਨੂੰ ਜਥੇ ਦੀਆਂ ਸੰਗਤਾਂ ਦੀ ਵਾਪਸੀ ਹੋਵੇਗੀ | ਇਸ ਮੌਕੇ ਪਰਮਿੰਦਰ ਸਿੰਘ, ਦਲਜੀਤ ਸਿੰਘ, ਗੁਰਬਿੰਦਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸੈਣੀ, ਸੋਨੰੂ, ਵਰਿੰਦਰ ਸਿੰਘ, ਗੁਰਬਿੰਦਰ ਸਿੰਘ ਪਾਬਲਾ, ਹਰਪਿੰਦਰ ਸਿੰਘ, ਸਤਨਾਮ ਸਿੰਘ, ਨਿਰਵੈਰ ਸਿੰਘ, ਯਾਦਵਿੰਦਰ ਸਿੰਘ, ਦਵਿੰਦਰ ਸਿੰਘ, ਮਨਜੋਤ, ਜਸਵਿੰਦਰ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਆਕਾਸ਼ਦੀਪ ਸਿੰਘ, ਜਸਮੀਤ ਸਿੰਘ, ਅਸਮੀਤ ਸਿੰਘ, ਬਲਜੀਤ, ਕਿਰਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕੈਡਮਿਕ ਹਾਈਟਸ ਪਬਲਿਕ ਸਕੂਲ ਚੱਗਰਾਂ 'ਚ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦੁਸਹਿਰਾ ਗਰਾਊਾਡ ਵਿਖੇ ਹੁਸ਼ਿਆਰਪੁਰ ਕਰਾਫ਼ਟ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ <br/>
Ad Position 24