ਡਾਬਾ/ਲੁਹਾਰਾ, 22 ਦਸੰਬਰ (ਕੁਲਵੰਤ ਸਿੰਘ ਸੱਪਲ)-ਗੁਰਦਾਸਪੁਰ ਪੀਪਲ ਵੈੱਲਫੇਅਰ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਮੀਟਿੰਗ ਲੱਕੀ ਦੇ ਗ੍ਰਹਿ ਸ਼ਿਮਲਾਪੁਰੀ ਵਿਖੇ ਪ੍ਰਧਾਨ ਉੱਤਮ ਸਿੰਘ ਬੈਂਸ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਸਾਰੇ ਅਹੁਦੇਦਾਰਾਂ ਨੇ ਸੁਚਾਰੂ ਢੰਗ ਨਾਲ ਆਪਣੇ ਵਿਚਾਰ ਰੱਖੇ ਤੇ ਇਕਜੁੱਟ ਹੋਕੇ ਐਸੋਸੀਏਸ਼ਨ ਦੀ ਗਤੀਵਿਧੀਆਂ ਵਿਚ ਵਾਧਾ ਕਰਨ ਦਾ ਤਹੱਈਆ ਕੀਤਾ | ਇਸ ਮੌਕੇ ਸੂਬੇਦਾਰ ਮਹਿੰਦਰ ਸਿੰਘ ਨੂੰ ਹੈੱਡ ਕੈਸ਼ੀਅਰ ਚੁਣਿਆ ਗਿਆ | ਹੈੱਡ ਕੈਸ਼ੀਅਰ ਚੁਣੇ ਜਾਣ ਤੇ ਸੂਬੇਦਾਰ ਮਹਿੰਦਰ ਸਿੰਘ ਨੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਲਖਵੀਰ ਸਿੰਘ ਲੱਖਾ, ਬੂਟਾ ਸਿੰਘ, ਸੁਦੇਸ, ਸੁਖਦੇਵ ਸਿੰਘ ਸੁੱਖਾ, ਲੱਕੀ, ਇਕਬਾਲ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਘੁੰਮਣ, ਕਿ੍ਸ਼ਨ ਸਿੰਘ, ਗੁਰਮੁੱਖ ਸਿੰਘ ਘੁੰਮਣ, ਹਰਦੀਪ ਸਿੰਘ, ਬਲਵਿੰਦਰ ਸਿੰਘ ਰੰਧਾਵਾ ਹਾਜ਼ਰ ਰਹੇ |