15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਇੰਪਲਾਈਜ਼ ਫੈੱਡਰੇਸ਼ਨ ਵਲੋਂ ਸਾਲ 2026 ਦਾ ਕਲੰਡਰ ਜਾਰੀ

Ad Position 21
No active advertisement
ਅਜੀਤ ਡੈਸਕ 24-12-2025
ਦਸੂਹਾ, 23 ਦਸੰਬਰ (ਕੌਸ਼ਲ)- ਗਜ਼ਟਿਡ ਐਡ ਨਾਨ ਗਜ਼ਟਿਡ ਐੱਸ.ਸੀ. ਬੀ.ਸੀ. ਇੰਪਲਾਇਜ ਵੈੱਲਫੇਅਰ ਫੈਡਰੇਸ਼ਨ (ਰਜਿ) ਪੰਜਾਬ, ਅੰਬੇਡਕਰ ਮਿਸ਼ਨ ਕਲੱਬ (ਰਜਿ) ਪੰਜਾਬ, ਐੱਸ.ਸੀ.ਬੀ.ਸੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਸਟੇਟ ਕਰਜਕਾਰਨੀਆਂ ਦੀ ਸਾਂਝੀ ਮੀਟਿੰਗ ਨੂੰ ਜਸਬੀਰ ਸਿੰਘ ਪਾਲ ਲਾਈਫ਼ ਚੇਅਰਮੈਨ ਅਤੇ ਕੁਲਵਿੰਦਰ ਸਿੰਘ ਬੋਦਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇੱਥੇ ਮੀਡੀਆ ਨੰੂ ਪੈੱ੍ਰਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜਸਬੀਰ ਸਿੰਘ ਪਾਲ, ਸਲਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਫੈਡਰੇਸ਼ਨ ਦਾ ਸਾਲ 2026 ਦਾ ਕਲੰਡਰ ਰਿਲੀਜ ਕਰਦਿਆਂ ਮੀਟਿੰਗ ਵਿਚ ਸ਼ਾਮਿਲ ਸਮੂਹ ਮੁਲਾਜ਼ਮ ਅਤੇ ਸਮਾਜਿਕ ਆਗੂਆਂ ਨੇ ਪਿ੍ੰਸੀਪਲਾਂ ਦੀਆ ਤਰੱਕੀਆਂ ਲਈ ਜੋ ਟੈੱਟ ਪ੍ਰੀਖਿਆ ਪਾਸ ਕਰਨ ਦੀ ਸ਼ਰਤ ਰੱਖੀ ਗਈ ਹੈ ਉਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਤੁਗ਼ਲਕੀ ਫ਼ਰਮਾਨ ਨੂੰ ਵਾਪਸ ਲੈਣ ਦੀ ਤਾੜਨਾ ਕੀਤੀ ਗਈ | ਦੇਸ਼ ਦੇ ਕਰੋੜਾ ਹੀ ਗ਼ਰੀਬ ਅਤੇ ਬੇਰੁਜ਼ਗਾਰਾਂ ਨੂੰ ਮਨਰੇਗਾ ਅਧੀਨ ਮਿਲ ਰਹੇ ਰੁਜ਼ਗਾਰ ਨੂੰ ਸਾਜ਼ਿਸ਼ ਅਧੀਨ ਉਸ ਦੀ ਕਾਨੂੰਨੀ ਵਿਵਸਥਾ ਖ਼ਤਮ ਕਰਨ, 90% ਧੰਨ ਰਾਸ਼ੀ ਨਾਂ ਦੇਣ, ਉਜਰਤ ਵਿਚ ਵਾਧਾ ਲਾਜ਼ਮੀ ਨਾਂ ਸਮਝਣ ਆਦਿ ਸ਼ਰਤਾਂ ਲਾ ਕੇ ਖ਼ਤਮ ਕਰਨ ਨੰੂ ਕੇਂਦਰ ਸਰਕਾਰ ਦੀ ਗ਼ਰੀਬ ਵਿਰੋਧੀ ਚਾਲ ਦੀ ਨਿਖੇਧੀ ਕੀਤੀ ਗਈ | ਸਮੂਹ ਜ਼ਿਲ੍ਹਾ ਪ੍ਰਧਾਨਾ ਅਤੇ ਸੂਬਾਈ ਅਹੁਦੇਦਾਰਾਂ ਵਲੋਂ ਆਪਣੇ ਵਿਚਾਰਾਂ ਰਾਹੀਂ ਪੇਸ਼ ਕੀਤੀ ਰਿਪੋਰਟ ਅਨੁਸਾਰ 4 ਜਨਵਰੀ 2026 ਨੂੰ ਉਪਰੋਕਤ ਮੰਗਾਂ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ 31 ਸੂਤਰੀ ਮੰਗ ਪੱਤਰ ਤੇ 22 ਦਸੰਬਰ 2022 ਨੰੂ ਕੈਬਨਿਟ ਸਬ ਕਮੇਟੀ ਦੇ ਫ਼ੈਸਲੇ ਅਨੁਸਾਰ 16 ਅਗਸਤ 2023 ਨੂੰ ਕਰੀਬ 242 ਸਫ਼ਿਆਂ ਦੀ ਗੈਟਾ ਰਿਪੋਰਟ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਦੇ ਫ਼ੈਸਲੇ ਸੰਬੰਧੀ ਪੂਰੀ ਤਰ੍ਹਾਂ ਲਾਮਬੰਦੀ ਕਰ ਲਈ ਗਈ ਹੈ ਅਤੇ ਮੁਲਾਜ਼ਮਾਂ ਅਤੇ ਸੋਸ਼ਲ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਮੀਟਿੰਗ ਵਿਚ ਬਲਰਾਜ ਕੁਮਾਰ ਵਾਈਸ ਚੇਅਰਮੈਨ, ਪਿ੍ੰ. ਅਮਰਜੀਤ ਖਟਕੜ, ਭੁਪਿੰਦਰ ਸਿੰਘ (ਸ.ਭ.ਸ ਨਗਰ), ਮਨੋਹਰ ਲਾਲ (ਫ਼ਰੀਦਕੋਟ), ਜਲੌੜ ਸਿੰਘ ਫ਼ਰੀਦਕੋਟ, ਸਲਵਿੰਦਰ ਸਿੰਘ ਜੱਸੀ, ਪਰਮਜੀਤ ਸਿੰਘ ਜਲੰਧਰ, ਹਰਾਪਲ ਮਲਕਾਣਾ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਹਰਬੰਸ ਲਾਲ ਵਿਰਕਾ ਮਿਸ਼ਨ ਕਲੱਬ, ਮੱਖਣ ਰੱਤੂ, ਸਤੀਸ਼ ਕੁਮਾਰ ਜੱਸੀ ਬਲਾਕ ਪ੍ਰਧਾਨ (ਜਲ਼ੰਧਰ), ਬਲਦੇਵ ਧੁੱਗਾ, ਜਗਦੀਪ ਸਿੰਘ ਰੋਮੀ ਹੁਸ਼ਿਆਰਪੁਰ, ਬਲਵਿੰਦਰ ਧੂਤ, ਜਸਬੀਰ ਸਿੰਘ, ਸਤਵੰਤ ਸਿੰਘ ਤੂਰਾ, ਮਨਜੀਤ ਗਾਟ, ਮਨਜੀਤ ਸਿੰਘ ਕਪੂਰਥਲਾ, ਜਸਬੀਰ ਸਿੰਘ ਡੱਫਰ, ਬਲਵਿੰਦਰ ਸਿੰਘ ਬਾਜਵਾ ਹੁਸ਼ਿਆਰਪੁਰ, ਚਮਨ ਲਾਲ ਬੀ.ਪੀ.ਓ. ਹੁਸ਼ਿਆਰਪੁਰ, ਸੁਭਾਸ਼ ਚੰਦਰ, ਅਸ਼ਵਨੀ ਬਿੱਟੂ, ਰਾਮ ਚੰਦ ਫ਼ਾਜ਼ਿਲਕਾ, ਸੁਖਵਿੰਦਰ ਸਿੰਘ ਕਾਲੀ, ਗੁਰਜੰਟ ਸਿੰਘ ਪਟਿਆਲਾ, ਜੱਗਾ ਸਿੰਘ ਮਲੇਰਕੋਟਲਾ, ਹਰਪਾਲ ਮਲੇਰਕੋਟਲਾ, ਰੌਸ਼ਨ ਲਾਲ, ਦਵਿੰਦਰ ਸਿੰਘ ਮੋਗਾ, ਹਰਵਿੰਦਰ ਭੱਠਲ ਸੰਗਰੂਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਤਰਸੇਮ ਲਾਲ ਬੰਗਾ ਲੁਧਿਆਣਾ, ਸਤਨਾਮ ਸਿੰਘ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਸਿੱਧੂ ਖੜਕਾ ਫ਼ਿਰੋਜਪੁਰ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਜੀ.ਐੱਚ.ਜੀ. ਰਕਬਾ ਸਕੂਲ ਵਿਦਿਆਰਥੀਆਂ ਵਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24