ਹਰਿਆਣਾ, 23 ਦਸੰਬਰ (ਹਰਮੇਲ ਸਿੰਘ ਖੱਖ)-ਰਿਟਾ: ਪਿ੍ੰਸੀਪਲ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸੈਸ਼ਨ 2025-26 ਲਈ 50 ਹਜ਼ਾਰ ਰੁਪਏ ਦੀਆਂ ਵਰਦੀਆਂ, 20 ਹਜ਼ਾਰ ਰੁਪਏ ਦੀਆਂ ਜਰਸੀਆਂ ਅਤੇ 41180 ਰੁਪਏ ਫ਼ੀਸਾਂ ਲਈ ਸਕੂਲ ਨੂੰ ਦਾਨ ਦਿੱਤੇ | ਇਸ ਮੌਕੇ ਸਾਬਕਾ ਪਿ੍ੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਸਵੰਧ ਕੱਢ ਕੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਸਹਿਯੋਗ ਨਾਲ ਹਰ ਸਾਲ ਅੰਦਾਜ਼ਨ 1 ਲੱਖ 50 ਹਜ਼ਾਰ ਰੁਪਏ ਦੀ ਸਹਾਇਤਾ ਨਾਲ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਪਿ੍ੰਸੀਪਲ ਰੀਟਾ ਸੈਣੀ ਵਲੋਂ ਪਿ੍ੰਸੀਪਲ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਸਕੂਲ ਨੂੰ ਦਾਖ਼ਲੇ ਸਮੇਂ ਬਹੁਤ ਵੱਡਾ ਹੁਲਾਰਾ ਮਿਲਦਾ ਹੈ | ਇਸ ਮੌਕੇ ਰਿਟਾ: ਪਿ੍ੰਸੀਪਲ ਹਰਜਿੰਦਰ ਸਿੰਘ, ਪਿ੍ੰਸੀਪਲ ਰੀਟਾ ਸੈਣੀ, ਸ਼ਿਵਰਾਜ ਕੁਮਾਰੀ, ਮਨਦੀਪ ਕੌਰ, ਕਮਲਦੀਪ ਕੌਰ, ਹਰਪ੍ਰੀਤ ਕੌਰ, ਨਿਸ਼ਾ ਰਾਣੀ ਅਤੇ ਸਾਹਿਲ ਸੈਣੀ ਹਾਜ਼ਰ ਸਨ |