ਹੁਸ਼ਿਆਰਪੁਰ, 25 ਦਸੰਬਰ (ਹਰਪ੍ਰੀਤ ਕੌਰ)-ਬੀਤੇ ਦਿਨੀਂ ਦਿੱਲੀ ਵਿਖੇ ਇਕ ਸਮਾਰੋਹ ਦੌਰਾਨ ਅਟਲ ਫਾਊਾਡੇਸ਼ਨ ਵਲੋਂ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਵਲੋਂ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਅਟਲ ਰਤਨ ਨਾਲ ਨਿਵਾਜਿਆ ਗਿਆ ਜੋ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ | ਇਹ ਪ੍ਰਗਟਾਵਾ ਭਾਜਪਾ ਨੇਤਾ ਐਸ.ਪੀ ਦੀਵਾਨ ਨੇ ਅੱਜ ਇੱਥੇ ਖੰਨਾ ਨੂੰ ਵਧਾਈ ਦਿੰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਖੰਨਾ ਕੇਵਲ ਰਾਜਨੇਤਾ ਹੀ ਨਹੀਂ ਬਲਕਿ ਇਕ ਸੱਚੇ ਸਮਾਜ ਸੇਵਕ ਵੀ ਹਨ | ਉਨ੍ਹਾਂ ਕਿਹਾ ਕਿ ਖੰਨਾ ਦੁਆਰਾ ਸੰਗਠਨ ਦੇ ਨਾਲ-ਨਾਲ ਦੇਸ਼ ਤੇ ਮਾਨਵਤਾ ਲਈ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਸ਼ਲਾਘਾਯੋਗ ਹਨ ਅਤੇ ਉਹ ਸਮਾਜ ਸੇਵੀ ਕਾਰਜਾਂ ਲਈ ਹਰ ਸਮੇਂ ਤਿਆਰ ਰਹਿੰਦੇ ਹਨ | ਉਹ ਅਟਲ ਰਤਨ ਦੇ ਅਸਲ ਹੱਕਦਾਰ ਹਨ | ਇਸ ਮੌਕੇ ਕਰਨਲ ਏ.ਕੇ ਰਾਣਾ, ਕਰਨਲ ਅਜੇ ਬੱਗਾ, ਉਂਕਾਰ ਢਿੱਲੋਂ ਆਦਿ ਵੀ ਮੌਜੂਦ ਸਨ |