14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼੍ਰੋਮਣੀ ਅਕਾਲੀ ਦਲ ਦੀ ਪਕੜ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਡੱਲਾ ਵਲੋਂ ਹਲਕਾ ਰਾਏਕੋਟ ਦੇ ਸਰਕਲ ਜਥੇਦਾਰਾਂ ਨਾਲ ਸਲਾਹ-ਮਸ਼ਵਰਾ

Ad Position 21
No active advertisement
ਅਜੀਤ ਡੈਸਕ 26-12-2025
ਰਾਏਕੋਟ, 25 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨਾਂ ਦੇ ਆਏ ਚੋਣ ਨਤੀਜਿਆਂ 'ਤੇ ਹਲਕਾ ਇੰਚਾਰਜ ਸਮੇਤ ਸਰਕਲ ਜਥੇਦਾਰਾਂ ਦੀ ਮੌਜੂਦਗੀ ਦੌਰਾਨ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਸਮੀਖਿਆ ਕਰਦਿਆਂ ਪੜਚੋਲ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਜਥੇਦਾਰ ਚੰਦ ਸਿੰਘ ਡੱਲਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪਾਰਟੀ ਦੀ ਸਮੀਖਿਆ ਕਰਦਿਆਂ ਪੜਚੋਲ ਕੀਤੀ ਕਿ ਪਾਰਟੀ ਦੇ ਗ੍ਰਾਫ਼ ਨੂੰ ਉੱਚਾ ਚੁੱਕਣ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ | ਜਿਸ ਤਹਿਤ ਹਰੇਕ ਜ਼ੋਨ ਦੇ ਪਿੰਡ-ਪਿੰਡ ਪੱਧਰ 'ਤੇ ਟਕਸਾਲੀ ਅਕਾਲੀ ਵਰਕਰਾਂ ਸਮੇਤ ਯੂਥ ਵਿੰਗ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ | ਜਿਸ ਪਿੰਡ ਵਿਚ ਕੋਈ ਵੀ ਕਮੀ ਪੇਸ਼ੀ ਹੋਵੇਗੀ, ਉਸ ਨੂੰ ਦੂਰ ਕਰਨ ਲਈ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਸਮੇਤ ਜਥੇਦਾਰ ਗੁਰਮੇਲ ਸਿੰਘ ਆਂਡਲੂ, ਸਰਕਲ ਜਥੇਦਾਰਾਂ ਸਮੇਤ ਉਸ ਪਿੰਡ ਦੇ ਅਕਾਲੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨਗੇ | ਇਸ ਤੋਂ ਬਾਅਦ ਬੂਥ ਪੱਧਰ ਤੱਕ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਜੋ ਇਸ ਟਕਸਾਲੀ ਵਿਧਾਨ ਸਭਾ ਹਲਕੇ ਨੂੰ ਪਹਿਲਾਂ ਦੀ ਤਰ੍ਹਾਂ ਕਾਇਮ ਕੀਤਾ ਜਾ ਸਕੇ | ਇਸ ਮੌਕੇ ਜਲਦ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਬਾਰੇ ਵੀ ਵਿਚਾਰ ਕੀਤਾ ਗਿਆ | ਜਿਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਵਾਰਡ ਪੱਧਰ ਤੱਕ ਹਰ ਵਰਗ ਨਾਲ ਰਾਬਤਾ ਕਾਇਮ ਕਰਕੇ ਵਾਰਡ ਪੱਧਰ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਰਾਏਕੋਟ, ਅਮਨਦੀਪ ਸਿੰਘ ਗਿੱਲ ਪ੍ਰਧਾਨ ਸਰਕਲ ਸ਼ਹਿਰੀ ਰਾਏਕੋਟ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਜਥੇਦਾਰ ਗੁਰਮੇਲ ਸਿੰਘ ਗਰੇਵਾਲ ਪ੍ਰਧਾਨ ਸਰਕਲ ਆਂਡਲੂ, ਤਰਨਜੀਤ ਸਿੰਘ ਬਿੱਟੂ ਪ੍ਰਧਾਨ ਸਰਕਲ ਤਲਵੰਡੀ ਰਾਏ, ਬਲਵਿੰਦਰ ਸਿੰਘ ਸੱਤੋਵਾਲ ਪ੍ਰਧਾਨ ਸਰਕਲ ਬੱਸੀਆਂ, ਗੁਰਚੀਨ ਸਿੰਘ ਰੱਤੋਵਾਲ ਪ੍ਰਧਾਨ ਸਰਕਲ ਗੁਰੂਸਰ ਸੁਧਾਰ, ਸੁਖਰਾਜ ਸਿੰਘ ਦਿਉਲ ਪ੍ਰਧਾਨ ਸਰਕਲ ਪੱਖੋਵਾਲ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਨਛੱਤਰ ਸਿੰਘ ਰਾਏਕੋਟ ਪ੍ਰਧਾਨ ਐਸ.ਸੀ ਵਿੰਗ ਸ਼ਹਿਰੀ ਰਾਏਕੋਟ, ਪੰਚ ਰਾਜ ਸਿੰਘ ਸੱਤੋਵਾਲ, ਸਾਬਕਾ ਪੰਚ ਭੁਪਿੰਦਰ ਸਿੰਘ ਸੱਤੋਵਾਲ, ਮਾ. ਅਵਤਾਰ ਸਿੰਘ ਹਿੱਸੋਵਾਲ, ਜਥੇਦਾਰ ਸੁਖਦੇਵ ਸਿੰਘ ਢਿੱਲੋਂ ਲੋਹਟਬੱਦੀ, ਸੁਖਜੀਤ ਸਿੰਘ ਬੱਗੀ ਝੋਰੜਾਂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਪੀ.ਏ. ਕਮਲਜੀਤ ਸਿੰਘ ਢਿੱਲੋਂ, ਰਾਮਦੀਪ ਸਿੰਘ ਅਕਾਲਗੜ੍ਹ, ਬਾਵਾ ਜੱਟਪੁਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਨੂੰ ਅਟਲ ਰਤਨ ਨਾਲ ਨਿਵਾਜਿਆ ਜਾਣਾ ਮਾਣ ਵਾਲੀ ਗੱਲ-ਦੀਵਾਨ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਦੇ ਸੰਬੰਧ 'ਚ ਪ੍ਰਭਾਤ ਫੇਰੀ ਸਜਾਈ
Ad Position 24