25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜਸਵੰਤ ਸਿੰਘ ਬਿੱਟੂ ਮਾਰਕੀਟਿੰਗ ਸੁਸਾਇਟੀ ਟਾਂਡਾ ਦੇ ਚੇਅਰਮੈਨ ਬਣੇ <br/>

Ad Position 21
No active advertisement
ਅਜੀਤ ਡੈਸਕ 28-12-2025
ਟਾਂਡਾ ਉੜਮੁੜ, 27 ਦਸੰਬਰ (ਦੀਪਕ ਬਹਿਲ)- ਮਾਰਕਿਟਿੰਗ ਸੁਸਾਇਟੀ ਟਾਂਡਾ ਦੇ ਬੋਰਡ ਆਫ ਡਾਇਰੈਕਟਰ ਦੀ ਅੱਜ ਇਕ ਅਹਿਮ ਇਕੱਤਰਤਾ ਹੋਈ ਜਿਸ ਵਿਚ ਸਰਬਸੰਮਤੀ ਨਾਲ ਇਲਾਕੇ ਦੇ ਸਿਰਕੱਡ ਆਗੂ ਸ. ਜਸਵੰਤ ਸਿੰਘ ਬਿੱਟੂ ਨੂੰ ਸਰਬਸੰਮਤੀ ਨਾਲ ਅੱਜ ਚੇਅਰਮੈਨ ਚੁਣਿਆ ਗਿਆ | ਟਾਂਡਾ ਦੇ ਦਫ਼ਤਰ ਵਿਖੇ ਹੋਈ ਇਸ ਚੋਣ ਸਬੰਧੀ ਜਿਥੇ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਅੱਜ ਦੀ ਚੋਣ ਸਬੰਧੀ ਜਨਤਕ ਪ੍ਰਕਾਸ਼ਨਾ ਮਗਰੋਂ ਇਸ ਚੋਣ ਦੀ ਕਾਰਵਾਈ ਨੂੰ ਅਧਿਕਾਰਤ ਤੌਰ 'ਤੇ ਪੂਰੀ ਕਰਦਿਆਂ ਜਿਥੇ ਆਪ ਦੇ ਸੀਨੀਅਰ ਨੇਤਾ ਤੇ ਸਰਪੰਚ ਜਲਾਲਪੁਰ ਜਸਵੰਤ ਸਿੰਘ ਬਿੱਟੂ ਨੂੰ ਜਿਥੇ ਚੇਅਰਮੈਨ ਚੁਣਿਆ ਗਿਆ ਉਥੇ ਕੁਲਵੀਰ ਸਿੰਘ ਨੂੰ ਵਾਇਸ ਚੇਅਰਮੈਨ ਤੇ ਗੁਰਮੀਤ ਸਿੰਘ, ਤਰਸੇਮ ਸਿੰਘ, ਗਗਨਦੀਪ ਸਿੰਘ, ਅਮਰਜੀਤ ਸਿੰਘ (ਸਾਰੇ ਡਾਇਰੈਕਟਰ) ਅਹੁਦੇਦਾਰ ਚੁਣੇ ਗਏ | ਬਿੱਟੂ ਦੇ ਮਾਰਕਿਟਿੰਗ ਸੁਸਾਇਟੀ ਦੇ ਚੇਅਰਮੈਨ ਚੁਣੇ ਜਾਣ 'ਤੇ ਜਿਥੇ ਹਲਕਾ ਵਿਧਾਇਕ ਸ. ਜਸਵੀਰ ਸਿੰਘ ਰਾਜਾ ਤੇ ਸਾਬਕਾ ਚੇਅਰਮੈਨ ਸ. ਬਿਕਰਮਜੀਤ ਸਿੰਘ ਲਾਲੀ ਨੇ ਭਰਵਾਂ ਸਵਾਗਤ ਕਰਦੇ ਹੋਏ ਬਿੱਟੂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸ. ਲਖਵਿੰਦਰ ਸਿੰਘ ਸੇਠੀ ਤੇ ਆਪ ਦੇ ਹੋਰ ਆਗੂਆਂ ਨੇ ਨਵਨਿਯੁਕਤ ਚੇਅਰਮੈਨ ਸ. ਜਸਵੰਤ ਸਿੰਘ ਬਿੱਟੂ ਦਾ ਸਨਮਾਨ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਹੋਮਿਓਪੈਥੀ ਦੇ ਸੁਧਾਰ ਲਈ ਚੰਗੇ ਉਪਰਾਲੇ ਕਰ ਰਹੀ ਹੈ-ਡਾ. ਨਿਰਮਲ ਸਿੰਘ ਅਗਲੀ ਖ਼ਬਰ ਗੜ੍ਹਸ਼ੰਕਰ ਨੇੜੇ ਲੁਟੇਰਿਆਂ ਵਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ <br/>
Ad Position 24