ਹੁਸ਼ਿਆਰਪੁਰ, 28 ਦਸੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵੱਲੋਂ ਸੀ.ਐਸ. ਆਰ ਤਹਿਤ ਚਲਾਏ ਜਾ ਰਹੇ ਉੱਤਰ ਭਾਰਤ ਦੇ ਨੰਬਰ-1 ਆਰ.ਆਰ.ਐਮ. ਆਟੀਜ਼ਮ ਥ੍ਰੈਪਉਟਿਕ ਸਕੂਲ ਦੇ ਬੱਚਿਆਂ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਸਮਾਗਮ ਉਤਸ਼ਾਹ ਨਾਲ ਮਨਾਇਆ | ਇਸ ਤੋਂ ਬਾਅਦ ਬੱਚਿਆਂ ਨੂੰ ਐਡਵੈਂਚਰ ਟਿ੍ਪ ਲਈ ਉਨਾਂ ਰੋਡ 'ਤੇ ਸਥਿਤ ਪਿੰਡ ਨਾਰਾ ਡਾਡਾ ਨਜ਼ਦੀਕ ਵਣ ਚੇਤਨਾ ਪਾਰਕ 'ਚ ਲਿਜਾਇਆ ਗਿਆ | ਇਸ ਪਾਰਕ 'ਚ ਬੱਚਿਆਂ ਨੇ ਕੁਦਰਤੀ ਵਾਤਾਵਰਣ 'ਚ ਮਸਤੀ ਦਾ ਆਨੰਦ ਮਾਣਿਆ ਅਤੇ ਪਾਰਕ 'ਚ ਵਖੋਂ-ਵੱਖ ਅਡਵੈਂਚਰ ਗਤੀਵਿਧੀਆਂ 'ਚ ਭਾਗ ਲਿਆ | ਆਰ.ਆਰ. ਐਮ. ਆਟੀਜ਼ਮ ਥ੍ਰੈਪਉਟਿਕ ਸਕੂਲ ਦੀ ਸੰਚਾਲਕਾ ਅਤੇ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਨੇ ਬੱਚਿਆਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਕੁਦਰਤ ਨਾਲ ਇਕ-ਮਿਕ ਹੁੰਦੇ ਹਾਂ ਤਾਂ ਪੰਜ ਤੱਤ ਜਾਦੂ ਵਰਗਾ ਪ੍ਰਭਾਵ ਸਾਡੇ ਸਰੀਰ ਅਤੇ ਮਨ 'ਤੇ ਛੱਡਦੇ ਹਨ | ਉਨ੍ਹਾਂ ਕਿਹਾ ਕਿ ਕੁਦਰਤੀ ਵਾਤਾਵਰਣ 'ਚ ਆਉਣ ਨਾਲ ਬੱਚਿਆਂ ਤੇ ਸਕਾਰਾਤਮਿਕ ਪ੍ਰਭਾਵ ਪੈਂਦੇ ਹਨ | ਉਨ੍ਹਾਂ ਕਿਹਾ ਕਿ ਅਡਵੈਂਚਰ ਗਤੀਵਿਧੀਆਂ ਬੱਚਿਆਂ ਦੇ ਆਤਮ ਵਿਸ਼ਵਾਸ 'ਚ ਵਾਧਾ ਕਰਦੀਆਂ ਹਨ ਜਿਨ੍ਹਾਂ 'ਚ ਕਾਫ਼ੀ ਕੁੱਝ ਸਿੱਖਣ ਨੂੰ ਮਿਲਦਾ ਹੈ | ਇਸ ਮੌਕੇ ਉਨ੍ਹਾਂ ਸਕੂਲ ਪਿ੍ੰਸੀਪਲ ਅਤੇ ਪ੍ਰਬੰਧਕਾਂ ਨੂੰ ਸੁਝਾਅ ਦਿੱਤਾ ਕਿ ਮਹੀਨੇ 'ਚ ਘੱਟੋ ਘੱਟ ਇਕ ਵਾਰ ਕੁਦਰਤੀ ਵਾਤਾਵਰਣ ਵਾਲੀਆਂ ਜਗ੍ਹਾ 'ਤੇ ਲਿਜਾਇਆ ਜਾਵੇ | ਇਸ ਮੌਕੇ ਪਿੰ੍ਰ. ਅਨਿਸ਼ਮਾ ਸ਼ਰਮਾ, ਕੋਆਰਡੀਨੇਟਰ ਨੀਰਜ਼ ਮਨੋਚਾ,ਪਲਕ, ਮਹਿਕ, ਦੀਕਸ਼ਾ, ਸੋਨਮ, ਮਨਜੀਤ, ਕਨਿਕਾ ਤੇ ਹਰਮਨ ਆਦਿ ਹਾਜ਼ਰ ਸਨ |