21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਪਿੰਡ ਬੋਦਲ ਵਿਖੇ 9 ਰੋਜ਼ਾ ਧਾਰਮਿਕ ਸਮਾਗਮ ਅੱਜ ਹੋਵੇਗਾ ਸਮਾਪਤ - ਸੀਤਲ ਕੌਰ <br/>

Ad Position 21
No active advertisement
ਅਜੀਤ ਡੈਸਕ 29-12-2025
ਦਸੂਹਾ, 28 ਦਸੰਬਰ (ਭੁੱਲਰ)- ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਵਲੋ ਸਫ਼ਰ ਏ ਸ਼ਹਾਦਤ ਨੂੰ ਸਮਰਪਿਤ ਪਿੰਡ ਬੋਦਲ ਵਿਖੇ 9 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਬੀਬੀ ਪਰਮਜੀਤ ਕੌਰ ਅੰਮਿ੍ਤਸਰ, ਭਾਈ ਸਰਤਾਜ ਸਿੰਘ ਬਸਰਾਵਾਂ, ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਉਨ੍ਹਾਂ ਸਫ਼ਰ ਏ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਹੋਈ ਚਮਕੌਰ ਸਾਹਿਬ ਦੀ ਗੜੀ ਵਿਚ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਇਸ ਮੌਕੇ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਪ੍ਰਧਾਨ ਬੀਬੀ ਸੀਤਲ ਕੌਰ ਨੇ ਦੱਸਿਆ ਕਿ 29 ਦਸੰਬਰ ਨੂੰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਅਤੇ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਵੱਲੋਂ ਸਾਂਝੇ ਤੌਰ 'ਤੇ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ 9 ਰੋਜ਼ਾ ਸਮਾਗਮ ਵਿਚ ਕਥਾਵਾਚਕ ਭਾਈ ਸਰਤਾਜ ਸਿੰਘ, ਸਿਮਰਜੀਤ ਸਿੰਘ, ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਭਾਈ ਜਬਰਤੋੜ ਸਿੰਘ, ਸਿੱਖ ਪੰਥ ਦੇ ਪ੍ਰਸਿੱਧ ਢਾਡੀ ਭਾਈ ਕਸ਼ਮੀਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਸਤਿੰਦਰ ਸਿੰਘ ਬੋਦਲ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਬੋਦਲ, ਸਤਿੰਦਰ ਸਿੰਘ ਮਿੱਠੀ, ਗੁਰਜੀਤ ਕੌਰ ਕੈਨੇਡਾ, ਸਿਮਰਪ੍ਰੀਤ ਸਿੰਘ ਬੋਦਲ, ਸਤਪਾਲ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ, ਸੁਰਜੀਤ ਸਿੰਘ ਹੈਪੀ, ਗੁਰਨਾਮ ਸਿੰਘ, ਅਰਵਿੰਦਰ ਸਿੰਘ ਅਰੋੜਾ, ਅਰਸ਼ਦੀਪ ਸਿੰਘ, ਦਲਜਿੰਦਰ ਕੌਰ, ਕੁਲਵਿੰਦਰ ਕੌਰ, ਮਲਕੀਤ ਕੌਰ, ਨਿਰਮਲ ਕੌਰ, ਤਲਵਿੰਦਰ ਕੌਰ, ਦਰਸ਼ਨ ਕੌਰ, ਜਸਵਿੰਦਰ ਕੌਰ, ਹਰਗੁਨਪ੍ਰੀਤ ਕੌਰ, ਬਲਕਾਰ ਕੌਰ, ਕਿਰਮਨ ਕੌਰ, ਕੁਲਵੰਤ ਸਿੰਘ, ਪਰਮਿੰਦਰ ਕੌਰ, ਅਰਸ਼ਪ੍ਰੀਤ ਸਿੰਘ, ਸਤਨਾਮ ਕੌਰ, ਦਵਿੰਦਰ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਸਕੀਮ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ - ਵਿਧਾਇਕ ਕਰਮਬੀਰ ਘੁੰਮਣ <br/> ਅਗਲੀ ਖ਼ਬਰ ਗੜ੍ਹਸ਼ੰਕਰ ਸ਼ਹਿਰ ਦੀ ਹੋਈ ਨਵੀਂ ਵਾਰਡ-ਬੰਦੀ ਨੇ ਵਿਗਾੜਿਆ ਸ਼ਹਿਰ ਦਾ ਨਕਸ਼ਾ-ਲਾਲੀ <br/>
Ad Position 24