ਦਸੂਹਾ, 30 ਦਸੰਬਰ (ਕੌਸ਼ਲ)- ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ Tਯੁੱਧ ਨਸ਼ਿਆਂ ਵਿਰੁੱਧU ਮੁਹਿੰਮ ਤਹਿਤ ਦਸੂਹਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਰਮਿੰਦਰ ਸਿੰਘ ਹੀਰ ਐਸ.ਪੀ. ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਬਲਵਿੰਦਰ ਸਿੰਘ ਜੋੜਾ ਡੀ.ਐਸ.ਪੀ. ਦਸੂਹਾ ਦੀਆਂ ਹਦਾਇਤਾਂ ਅਨੁਸਾਰ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ | ਐਸ.ਆਈ. ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਏ.ਐਸ.ਆਈ. ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਮਨਪ੍ਰੀਤ ਸਿੰਘ ਉਰਫ਼ ਅਮਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੁਰਾਣਾ ਗਾਲੋਵਾਲ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੋਨੂੰ ਬੱਦਰੀ ਪੁੱਤਰ ਬਹਾਦਰ ਲਾਲ ਵਾਸੀ ਗਾਂਧੀ ਕੈਂਪ ਬਟਾਲਾ ਥਾਣਾ ਸਿਵਲ ਲਾਈਨ ਜ਼ਿਲ੍ਹਾ ਬਟਾਲਾ (ਗੁਰਦਾਸਪੁਰ) ਵਜੋਂ ਹੋਈ ਹੈ | ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਇਕ ਵੋਕਸਵੈਗਨ ਵਿਨੋਟ ਕਾਰ ਨੰਬਰ ਪੀ.ਬੀ.-08-ਡੀ.ਐੱਚ.-3402 ਸਮੇਤ ਕਾਬੂ ਕੀਤਾ | ਤਲਾਸ਼ੀ ਦੌਰਾਨ ਅਮਨਪ੍ਰੀਤ ਸਿੰਘ ਉਰਫ਼ ਅਮਨ ਦੇ ਕਬਜ਼ੇ ਵਿਚੋਂ 14 ਨਸ਼ੀਲੇ ਟੀਕੇ ਬਿਨਾਂ ਮਾਰਕਾ ਬਰਾਮਦ ਹੋਏ, ਜਦਕਿ ਦੂਜੇ ਦੋਸ਼ੀ ਸੋਨੂੰ ਬੱਦਰੀ ਦੇ ਕਬਜ਼ੇ ਵਿਚੋਂ ਓਟਜ਼ੋਲਮ ਟੈਬਲੈਟਸ 0.5 ਮਿ.ਗ੍ਰਾ. ਦੇ 5 ਪੱਤੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਹਰ ਪੱਤੇ ਵਿਚ 15-15 ਗੋਲੀਆਂ ਸਨ, ਕੁੱਲ 75 ਗੋਲੀਆਂ | ਇਸ ਤੋਂ ਇਲਾਵਾ ਗੱਡੀ ਵਿਚੋਂ 40 ਹਜ਼ਾਰ ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ | ਇਸ ਸਬੰਧੀ ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਦੋਵਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੂੰਘੀ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ | ਦਸੂਹਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |