29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹੁਸ਼ਿਆਰਪੁਰ 'ਚ ਆਰ. ਜੇ. ਕ੍ਰੀਏਟਰਜ਼ ਵਲੋਂ ਕਰਵਾਏ 'ਵੱਖਰਾ ਸਵੈਗ' ਦੀ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਤੀ <br/>

Ad Position 21
No active advertisement
ਅਜੀਤ ਡੈਸਕ 31-12-2025
ਹੁਸ਼ਿਆਰਪੁਰ, 30 ਦਸੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਮੁੱਖ ਸਪਾਂਸਰ, ਪੰਜਾਬ ਟੂਰਿਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਰ.ਜੇ. ਕ੍ਰੀਏਟਰਜ਼ ਵੱਲੋਂ ਕਰਵਾਏ ਤਿੰਨ ਦਿਨਾਂ ਦੀ ਸ਼ਾਪਿੰਗ ਅਤੇ ਲਾਈਫ ਸਟਾਈਲ ਐਗਜ਼ੀਬੀਸ਼ਨ 'ਵੱਖਰਾ ਸਵੈਗ' ਦੀ ਸਿਟੀ ਸੈਂਟਰ ਹੁਸ਼ਿਆਰਪੁਰ 'ਚ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਤੀ ਹੋਈ | ਇਹ ਮੈਗਾ ਈਵੈਂਟ ਦੌਰਾਨ ਸ਼ਹਿਰ ਵਾਸੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਖ਼ਰੀਦਦਾਰੀ ਕੀਤੀ | ਸਮਾਪਨ ਸਮਾਰੋਹ ਮੌਕੇ ਵਿਧਾਇਕ ਹੁਸ਼ਿਆਰਪੁਰ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਸਟਾਰ ਨਾਈਟ ਦੌਰਾਨ ਰੰਗਾਰੰਗ ਸਭਿਆਚਾਰਕ ਪੇਸ਼ਕਾਰੀਆਂ ਅਤੇ ਮਨੋਰੰਜਕ ਪ੍ਰੋਗਰਾਮਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਵੱਖਰਾ ਸਵੈਗ' ਵਰਗੇ ਈਵੈਂਟਸ ਨਾਲ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਇਕ ਮੰਚ ਮਿਲਦਾ ਹੈ ਅਤੇ ਲੋਕਾਂ ਨੂੰ ਇਕ ਹੀ ਥਾਂ ਉੱਤੇ ਵੱਖ-ਵੱਖ ਕਿਸਮ ਦੇ ਉਤਪਾਦ ਉਪਲਬਧ ਹੁੰਦੇ ਹਨ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਇਸ ਪੱਧਰ ਦਾ ਪ੍ਰੋਗਰਾਮ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ | ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਇਸ ਕਿਸਮ ਦੀਆਂ ਸ਼ਾਪਿੰਗ ਅਤੇ ਲਾਈਫ ਸਟਾਈਲ ਐਗਜ਼ੀਬੀਸ਼ਨ ਨੌਜਵਾਨਾਂ ਅਤੇ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਖੇਤਰ ਦੀ ਅਰਥਵਿਵਸਥਾ ਨੂੰ ਗਤੀ ਦਿੰਦੀਆਂ ਹਨ | ਉੱਥੇ ਹੀ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ 'ਵੱਖਰਾ ਸਵੈਗ' ਨੇ ਹੁਸ਼ਿਆਰਪੁਰ ਨੂੰ ਨਵੀਂ ਪਹਿਚਾਣ ਦਿੱਤੀ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਲਗਾਤਾਰਤਾ ਬਹੁਤ ਜ਼ਰੂਰੀ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਸਥਾਨਕ ਵਪਾਰ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਸ਼ਹਿਰ ਦੀ ਸਭਿਆਚਾਰਕ ਪਹਿਚਾਣ ਨੂੰ ਵੀ ਮਜ਼ਬੂਤ ਕਰਦੇ ਹਨ | ਉਨ੍ਹਾਂ ਨੇ ਆਰ.ਜੇ. ਕ੍ਰੀਏਟਰਜ਼ ਦੀ ਟੀਮ ਨੂੰ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਕਾਰਾਤਮਿਕ ਸਮਾਗਮਾਂ ਨੂੰ ਪੂਰਾ ਸਹਿਯੋਗ ਦੇਵੇਗਾ | ਇਸ ਐਗਜ਼ੀਬੀਸ਼ਨ 'ਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਸਿੱਧ ਐਗਜ਼ੀਬਿਟਰਜ਼ ਨੇ ਆਪਣੇ ਸਟਾਲ ਲਗਾਏ | ਫ਼ੈਸ਼ਨ, ਜੁਲਰੀ, ਫੂਡ, ਆਟੋਮੋਬਾਇਲ ਅਤੇ ਲਾਈਫ ਸਟਾਈਲ ਨਾਲ ਸੰਬੰਧਿਤ ਸਟਾਲ ਖ਼ਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ | ਸਰਤਾਜ ਮਹਿਮਾ ਬੇਕਰੀ (ਹੁਸ਼ਿਆਰਪੁਰ), ਸ਼ਿਵ ਪਲਾਸਟਿਕ, ਮਥਾਰੂ ਐਕਸਪੋਰਟਸ, ਪੰਜਾਬ ਬੂਟ ਹਾਊਸ, ਅੰਬਾਲਾ ਚਾਟ ਭੰਡਾਰ, ਮੋਤੀ ਜੁਲਰੀਜ਼, ਐਮ.ਐਚ. ਹੋਂਡਾ ਐਕਟਿਵਾ, ਗੁਪਤਾ ਪਲਾਈਵੁੱਡ, ਯੂਟੀਐਲ ਸੋਲਰ, ਭਾਰਤ ਸਿਲਕ ਸਟੋਰ, ਵਿਜੇ ਬ੍ਰਾਈਡਲ, ਰੁਦਰਾ ਕ੍ਰੀਏਸ਼ਨ, ਜੀ.ਐਨ ਫੈਬਰਿਕ, ਪੰਜਾਬੀ ਲਿਬਾਸ ਅਤੇ ਹੁਸ਼ਿਆਰਪੁਰ ਦਾ ਪ੍ਰਸਿੱਧ ਜੁਲਰੀ ਬ੍ਰਾਂਡ ਨੀਲਮ ਜੁਲਜ਼ ਵਿਸ਼ੇਸ਼ ਆਕਰਸ਼ਣ ਰਹੇ | ਇਸ ਪ੍ਰੋਗਰਾਮ 'ਚ ਕਨਵਰ ਇਮੀਗ੍ਰੇਸ਼ਨ, ਪਟੇਲ ਹਸਪਤਾਲ ਅਤੇ ਵਾਕਸਵੈਗਨ, ਅਕਰਮ ਹੁਸੈਨ, ਰਵਜੋਤ ਹਸਪਤਾਲ, ਸ਼ਿਵ ਡੈਂਟਲ ਕਲੀਨਿਕ, ਰਾਜ ਥ੍ਰੀ ਡੀ ਸਕੈਨ ਸੈਂਟਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਹਨੀ ਸੂਦ, ਸਾਰਿਕਾ ਸ਼ਿਵ, ਰਾਜੇਸ਼ ਕੁਮਾਰ, ਵੇਰਕਾ ਮਿਲਕ ਚੇਅਰਮੈਨ ਜਸਪਾਲ ਸਿੰਘ, ਡਾ. ਕਿ੍ਸ਼ਨ ਗੋਪਾਲ, ਰੈੱਡਕ੍ਰਾਸ ਸੁਸਾਇਟੀ ਤੋਂ ਮੰਗੇਸ਼ ਸੂਦ, ਮਨਦੀਪ ਕੌਰ, ਭਾਰਤ ਭੂਸ਼ਣ,ਰਾਜੇਸ਼ ਬਜਾਜ, ਆਗਿਆਪਾਲ ਸਿੰਘ ਸਾਹਨੀ, ਸਿਵਲ ਡਿਫੈਂਸ ਦੇ ਪ੍ਰਮੋਦ ਸ਼ਰਮਾ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਮੇਤ ਕਈ ਪਤਵੰਤੇ ਹਾਜ਼ਰ ਸਨ | ਆਰ.ਜੇ. ਕ੍ਰੀਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਅਤੇ ਰੇਨੂ ਕੰਵਰ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਅਤੇ ਐਗਜ਼ੀਬੀਟਰਜ਼ ਵੱਲੋਂ ਮਿਲੀ ਸਕਾਰਾਤਮਿਕ ਪ੍ਰਤੀਕਿਰਿਆ ਨਾਲ ਟੀਮ ਬਹੁਤ ਉਤਸ਼ਾਹਿਤ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਨੂੰ ਹੁਸ਼ਿਆਰਪੁਰ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਅਤੇ ਸ਼ਾਨਦਾਰ ਸ਼ਾਪਿੰਗ ਈਵੈਂਟ ਦੱਸਿਆ ਹੈ | ਡਾ. ਪੰਕਜ ਸ਼ਿਵ ਨੇ ਵਿਸ਼ਵਾਸ ਜਤਾਇਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਫਲ ਅਤੇ ਵੱਡੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ ਅਤੇ ਸਾਰੇ ਸਪਾਂਸਰਾਂ, ਪ੍ਰਮੋਟਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਵਿਖੇ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਡੀ. ਐੱਸ. ਪੀ. ਦਫ਼ਤਰ ਦਾ ਘਿ... ਅਗਲੀ ਖ਼ਬਰ ਕਿਸਾਨ ਐਗਰੋ ਇੰਡਸਟਰੀ ਨਸਰਾਲਾ 'ਚੋਂ ਸਾਮਾਨ ਚੋਰੀ <br/>
Ad Position 24