ਦਸੂਹਾ, 30 ਦਸੰਬਰ (ਭੁੱਲਰ)- ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਚੁਣੇ ਗਏ ਸਾਰੇ ਉਮੀਦਵਾਰਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਜਨਤਾ ਦਾ ਵਿਸ਼ਵਾਸ ਵਿਕਾਸ ਦੀ ਸਭ ਤੋਂ ਮਜ਼ਬੂਤ ਨੀਂਹ ਹੈ | ਉਨ੍ਹਾਂ ਕਿਹਾ ਕਿ ਇਹ ਨਤੀਜਾ ਸੂਬੇ ਵਿਚ ਵਿਕਾਸ ਲਈ ਇਕ ਨਵੀਂ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ ਅਤੇ ਇਹ ਸਾਰੇ ਚੁਣੇ ਹੋਏ ਮੈਂਬਰਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਉਮੀਦਾਂ 'ਤੇ ਖਰੇ ਉੱਤਰਨ, ਜਿਨ੍ਹਾਂ ਨਾਲ ਲੋਕਾਂ ਨੇ ਆਪਣੇ ਨੁਮਾਇੰਦੇ ਚੁਣੇ ਹਨ | ਵਿਧਾਇਕ ਘੁੰਮਣ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਚੁਣੇ ਹੋਏ ਨੁਮਾਇੰਦੇ ਆਪਣੇ-ਆਪਣੇ ਖੇਤਰਾਂ ਦੇ ਵਿਕਾਸ ਲਈ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਜੀਵਨ ਪੱਧਰ ਵਿਚ ਅਸਲ ਤਬਦੀਲੀ ਲਿਆਉਣ ਲਈ ਸੈਨੀਟੇਸ਼ਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪੀਣ ਵਾਲੇ ਪਾਣੀ, ਸੜਕਾਂ, ਸਟਰੀਟ ਲਾਈਟਾਂ ਅਤੇ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ | ਉਨ੍ਹਾਂ ਨੇ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠਣ ਅਤੇ ਜਨਤਕ ਸੇਵਾ ਨੂੰ ਆਪਣਾ ਟੀਚਾ ਬਣਾਉਣ ਦਾ ਸੱਦਾ ਦਿੱਤਾ | ਉਨ੍ਹਾਂ ਸਰਕਾਰ ਦੀਆਂ ਭਲਾਈ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਕਿਹਾ | ਇਸ ਸਮੇਂ ਕੇ.ਪੀ. ਸੰਧੂ ਚੇਅਰਮੈਨ,ਅਮਰਪ੍ਰੀਤ ਸਿੰਘ ਖ਼ਾਲਸਾ, ਸੰਤੋਖ ਤੌਖੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵਦੀਪ ਪਾਲ ਸਿੰਘ ਰਿੰਪਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮਾ ਦੇਵੀ, ਸੰਮਤੀ ਮੈਂਬਰ ਜਸਪਾਲ, ਸੰਮਤੀ ਮੈਂਬਰ ਊਸ਼ਾ ਦੇਵੀ, ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਲਵਲੀ, ਸੰਮਤੀ ਮੈਂਬਰ ਰਾਜਵੰਤ ਕੌਰ, ਸੰਮਤੀ ਮੈਂਬਰ ਪਰਮਜੀਤ ਸਿੰਘ ਗੋਗੀ, ਸੰਮਤੀ ਮੈਂਬਰ ਗੁਰਦੀਪ ਸਿੰਘ ਸੋਨੂੰ, ਸੰਮਤੀ ਮੈਂਬਰ ਰਿਪੁਦਮਨ ਕੌਰ, ਸੰਮਤੀ ਮੈਂਬਰ ਡਿੰਪਲ ਕੌਰ, ਸੰਮਤੀ ਮੈਂਬਰ ਗੁਰਮੀਤ ਕੌਰ, ਸੰਮਤੀ ਮੈਂਬਰ ਦੀਦਾਰ ਸਿੰਘ, ਸੰਮਤੀ ਮੈਂਬਰ ਗਗਨਦੀਪ ਸਿੰਘ ਚੀਮਾ, ਸੰਮਤੀ ਮੈਂਬਰ ਹਰਮਨਦੀਪ ਸਿੰਘ ਘੁੰਮਣ, ਸੰਮਤੀ ਮੈਂਬਰ ਬਲਬੀਰ ਸਿੰਘ ਲੱਡੂ, ਸੰਮਤੀ ਮੈਂਬਰ ਮਨਜੀਤ ਕੌਰ ਪੰਨਵਾਂ, ਸੰਮਤੀ ਮੈਂਬਰ ਸੁਖਵਿੰਦਰ ਕੌਰ ਸੰਧੂ, ਸੁਖਵਿੰਦਰ ਸਿੰਘ ਅਗਲੋਰ, ਲਾਡੀ ਬਾਜਵਾ ਘੋਗਰਾ, ਗੁਰਪ੍ਰੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਸੁੱਚਾ, ਬਲਦੇਵ ਸਿੰਘ ਬੁਧੋਬਰਕਤ, ਸਪਿੰਕਾ ਪਿੰਕੀ ਬਲਾਕ ਪ੍ਰਧਾਨ ਇਸਤਰੀ ਵਿੰਗ, ਲੰਬੜਦਾਰ ਲਖਵਿੰਦਰ ਸਿੰਘ ਭੂਸਾ ਹਾਜ਼ਰ ਸਨ |