03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਮੇਂ ਭੂੰਦੜੀ 'ਚ ਹੋਇਆ ਵੱਡਾ ਇਕੱਠ

Ad Position 21
No active advertisement
ਅਜੀਤ ਡੈਸਕ 02-06-2025
ਭੂੰਦੜੀ, 1 ਜੂਨ (ਕੁਲਦੀਪ ਸਿੰਘ ਮਾਨ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਭੂੰਦੜੀ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਵਿਸ਼ਾਲ ਇਕੱਠ ਹੋਇਆ | ਲੋਕਾਂ ਦੇ ਸਮਰਥਨ ਅਤੇ ਇਕੱਠ ਨੂੰ ਦੇਖਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੀ ਹੋਵੇਗੀ | ਉਨ੍ਹਾਂ ਅਕਾਲੀ ਦਲ ਦੀ ਮਜ਼ਬੂਤੀ ਲਈ ਹੁਣੇ ਤੋਂ ਹੀ ਕਮਰਕੱਸੇ ਕਸਣ ਲਈ ਕਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਅਪੀਲ ਕੀਤੀ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭੂੰਦੜੀ ਪਿੰਡ ਹਮੇਸ਼ਾ ਅਕਾਲੀ ਦਲ ਦੇ ਨਾਲ ਖੜ੍ਹਾ ਹੈ ਅਤੇ ਲੋਕਾਂ ਦਾ ਵਿਸ਼ਾਲ ਇਕੱਠ ਦਰਸਾਉਂਦਾ ਹੈ ਕਿ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ | ਉਨ੍ਹਾਂ ਇਕੱਤਰਤਾ ਦੌਰਾਨ ਪਹੁੰਚੇ ਪਿੰਡ ਵਾਸੀਆਂ ਮਰਦ ਅਤੇ ਬੀਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਵਧਾਉਣਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ | ਇਸ ਮੌਕੇ ਸਾਬਕਾ ਚੇਆਰਮੈਨ ਜਗਦੀਸ਼ ਸਿੰਘ ਗੋਰਸੀਆਂ, ਪ੍ਰਧਾਨ ਗੁਰਮੇਲ ਸਿੰਘ ਖੰਗੂੜਾ, ਨੰਬਰਦਾਰ ਰਜਿੰਦਰ ਸਿੰਘ ਝੱਮਟ, ਜਗਤਾਰ ਸਿੰਘ ਤਾਰਾ ਭੰਗੂ, ਸਾਬਕਾ ਚੇਆਰਮੈਨ ਸੁਰਜੀਤ ਸਿੰਘ, ਆਤਮਾ ਸਿੰਘ, ਕੋਮਲਜੀਤ ਸਿੰਘ, ਵਿਨੋਦ ਕੁਮਾਰ ਗੋਇਲ ਪੰਚ, ਸੁਖਜੀਤ ਸਿੰਘ ਪੰਚ, ਹਰਮੇਲ ਸਿੰਘ ਪੰਚ, ਹਰਨੇਕ ਸਿੰਘ ਸ਼ੇਰਪੁਰ ਵਾਲੇ, ਜਗਤਾਰ ਸਿੰਘ ਮਾੜਾ, ਦਿਲਬਾਗ ਸਿੰਘ, ਹਰਬੰਸ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਹੈਪੀ, ਅਰਜਨ ਸਿੰਘ, ਸੂਬੇਦਾਰ ਰਛਪਾਲ ਸਿੰਘ, ਬਲਜਿੰਦਰ ਸਿੰਘ ਦੌਧਰ ਵਾਲੇ, ਮਾ: ਦਵਿੰਦਰ ਸਿੰਘ ਗਰਚਾ, ਆਤਮਾ ਸਿੰਘ ਤੂਰ, ਜਸਵਿੰਦਰ ਸਿੰਘ ਲਤਾਲਾ, ਦਰਬਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬਾਇਓ ਗੈਸ ਪਲਾਂਟ ਖ਼ਿਲਾਫ਼ ਧਰਨੇ 'ਤੇ ਸ਼ੈੱਡ ਬਣਾਉਣ ਨੂੰ ਲੈ ਕੇ ਪੁਲਿਸ ਤੇ ਅਖਾੜਾ ਵਾਸੀ ਆਹਮੋ-ਸਾਹਮਣੇ ਅਗਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ ਅੱਜ ਦੇ ਰੋਸ ਮੁਜ਼ਾਹਰੇ ਮੁਲਤਵੀ
Ad Position 24