03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅੱਜ ਜਗਰਾਉਂ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ 'ਤੇ ਪੁੱਜਣ ਦਾ ਦਿੱਤਾ ਸੱਦਾ

Ad Position 21
No active advertisement
ਅਜੀਤ ਡੈਸਕ 02-06-2025
ਭੂੰਦੜੀ, 1 ਜੂਨ (ਕੁਲਦੀਪ ਸਿੰਘ ਮਾਨ)-ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ ਤੇ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਮਰੀਕ ਸਿੰਘ ਰਾਮਾ, ਸਤਵੰਤ ਸਿੰਘ ਸਿਵੀਆ ਤੇ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਅੱਜ ਪੱਕੇ ਧਰਨੇ ਭੂੰਦੜੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰਘਵੀਰ ਸਿੰਘ ਬੈਨੀਪਾਲ, ਲਛਮਣ ਸਿੰਘ ਕੂੰਮ ਕਲਾਂ, ਸੁਖਵਿੰਦਰ ਸਿੰਘ ਹੰਬੜਾਂ ਤੇ ਬਲਰਾਜ ਸਿੰਘ ਕੋਟਉਮਰਾ ਨੇ 2 ਜੂਨ ਨੂੰ ਜਗਰਾਉਂ ਦੀ ਦਾਣਾ ਮੰਡੀ ਵਿਖੇ ਹੋ ਰਹੀ ਪੁਲਿਸ ਜ਼ਬਰ ਵਿਰੋਧੀ ਰੈਲੀ ਵਿਚ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੀ ਪੁਲਿਸ ਵਲੋਂ ਹੱਕ ਮੰਗਦੇ ਲੋਕਾਂ 'ਤੇ ਅੰਨਾ ਜ਼ਬਰ ਢਾਹਿਆ ਜਾ ਰਿਹਾ ਹੈ | ਬਾਇਉ ਗੈਸ ਫੈਕਟਰੀਆਂ ਖ਼ਿਲਾਫ਼ ਜਿਵੇਂ ਆਖਾੜਾ, ਮੁਸ਼ਕਾਬਾਦ, ਭੂੰਦੜੀ, ਭੋਗਪੁਰ ਤੇ ਬਗੇ ਕਲਾਂ ਵਿਖੇ ਚੱਲ ਰਹੇ ਸੰਘਰਸ਼ਾਂ 'ਤੇ ਵੀ ਪੁਲਿਸ ਜੁਲਮ ਕਰ ਰਹੀ ਹੈ | ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਦਾ ਨੋਟਿਸ ਲੈ ਕੇ ਪਹਿਲਾਂ ਵੀ ਦੋ ਰੈਲੀਆਂ ਬਠਿੰਡਾ ਤੇ ਸੰਗਰੂਰ ਵਿਖੇ ਕੀਤੀਆਂ ਹਨ | ਹੁਣ ਫੇਰ ਅੱਜ 2 ਜੂਨ ਨੂੰ ਜਗਰਾਉਂ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ 'ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਭੂੰਦੜੀ ਮੋਰਚੇ ਦੇ ਸਾਰੇ ਸੰਘਰਸ਼ੀ ਯੋਧਿਆਂ ਨੇ ਹੱਥ ਖੜੇ੍ਹ ਕਰਕੇ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ ਦਾ ਪ੍ਰਣ ਕੀਤਾ | ਇਸ ਮੌਕੇ ਸਤਪਾਲ ਸਿੰਘ ਸਾਬਕਾ ਮੈਂਬਰ, ਲਖਬੀਰ ਸਿੰਘ ਹਾਂਸ, ਮਨਜਿੰਦਰ ਸਿੰਘ ਖੇੜੀ, ਸੁਖਦੇਵ ਸਿੰਘ ਬੂਰਾ, ਸਿਕੰਦਰ ਸਿੰਘ ਮੁਕੰਦਪੁਰ, ਸੂਬੇਦਾਰ ਕਾਲਾ ਸਿੰਘ, ਸੂਬੇਦਾਰ ਬਲਵੀਰ ਸਿੰਘ, ਰਛਪਾਲ ਸਿੰਘ ਤੂਰ, ਬਲਦੇਵ ਲਤਾਲਾ, ਜਸਵਿੰਦਰ ਸਿੰਘ ਲਤਾਲਾ, ਬੱਗਾ ਸਿੰਘ ਰਾਣਕੇ, ਜੇਠਾ ਸਿੰਘ ਤਲਵੰਡੀ ਨੌਆਬਾਦ, ਗੁਰਮੇਲ ਸਿੰਘ ਸਨੇਤ ਪ੍ਰਧਾਨ, ਚਮਕੌਰ ਸਿੰਘ ਹਾਂਸ, ਗੁਰਮੀਤ ਸਿੰਘ ਬਾਰਨਹਾੜਾ, ਸਿੰਦਰ ਸਿੰਘ ਸਿੰਦੀ ਕੋਟਉਮਰਾ, ਕੁਲਦੀਪ ਸਿੰਘ ਸ਼ੇਰਪੁਰ, ਆਤਮਾ ਸਿੰਘ ਸਵੱਦੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਿਖੇ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਅੱਜ ਅਗਲੀ ਖ਼ਬਰ ਸਰਾਭਾ ਹਸਪਤਾਲ 'ਚ ਔਰਤ ਦੇ ਪੇਟ 'ਚੋਂ ਚਾਰ ਕਿੱਲੋ ਦੇ ਕਰੀਬ ਰਸੌਲੀ ਕੱਢ ਕੇ ਜਾਨ ਬਚਾਈ
Ad Position 24