03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਾਭਾ ਹਸਪਤਾਲ 'ਚ ਔਰਤ ਦੇ ਪੇਟ 'ਚੋਂ ਚਾਰ ਕਿੱਲੋ ਦੇ ਕਰੀਬ ਰਸੌਲੀ ਕੱਢ ਕੇ ਜਾਨ ਬਚਾਈ

Ad Position 21
No active advertisement
ਅਜੀਤ ਡੈਸਕ 02-06-2025
ਪੱਖੋਵਾਲ/ਸਰਾਭਾ, 1 ਜੂਨ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਯਾਦ 'ਚ ਸਫ਼ਲਤਾਪੂਰਵਕ ਚੱਲ ਰਹੇ ਸਰਾਭਾ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਵੱਡਾ ਮਾਰਕਾ ਮਾਰਦਿਆਂ ਇਕ ਔਰਤ ਦੇ ਪੇਟ 'ਚੋਂ ਤਕਰੀਬਨ 4 ਕਿੱਲੋ ਦੀ ਰਸੌਲੀ ਕੱਢਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਜਨ ਡਾ: ਮੋਨਿਕਾ ਧਵਨ ਅਤੇ ਡਾ: ਸ਼ਾਲਿਨੀ ਮੱਕੜ ਗਾਇਨੀ ਸਪੈਸ਼ਲਿਸਟ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮਰੀਜ਼ ਮਨਜੀਤ ਕੌਰ ਪਤਨੀ ਸਤਪਾਲ ਸਿੰਘ ਵਾਸੀ ਪਿੰਡ ਕਾਲਸਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੇਟ ਦਰਦ, ਬਲੀਡਿੰਗ ਕਾਰਨ ਕਾਫ਼ੀ ਤਕਲੀਫ਼ 'ਚ ਸੀ, ਕੇਸ ਉਨ੍ਹਾਂ ਕੋਲ ਪਹੰੁਚਣ 'ਤੇ ਮਰੀਜ਼ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਮਰੀਜ਼ ਨੂੰ ਦਾਖਲ ਕਰਕੇ ਲੋੜੀਦੇ ਟੈਸਟ ਕਰਵਾ ਕੇ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਲਿਆ | ਜਿਸ ਦੌਰਾਨ ਡਾ: ਮੋਨਿਕਾ ਧਵਨ, ਡਾ: ਸ਼ਾਲਿਨੀ ਮੱਕੜ, ਡਾ: ਮੋਜੀ, ਡਾ: ਤਨਵੀਰ (ਸਰਜਨ) ਨੇ ਮਰੀਜ਼ ਦਾ ਅਪ੍ਰੇਸ਼ਨ ਕਰਕੇ ਬੱਚਾਦਾਨੀ 'ਚੋਂ ਚਾਰ ਕਿਲੋ ਦੇ ਕਰੀਬ ਵੱਜ਼ਨੀ ਰਸੌਲੀ ਕੱਢਕੇ ਮਰੀਜ਼ ਦੀ ਜਾਨ ਬਚਾਈ | ਇਸ ਦੌਰਾਨ ਮਰੀਜ਼ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਾਭਾ ਹਸਪਤਾਲ ਵਿਖੇ ਪਹੰੁਚਣ 'ਤੇ ਸਮੇਂ ਸਿਰ ਸਹੀ ਇਲਾਜ ਬਹੁਤ ਹੀ ਘੱਟ ਖ਼ਰਚ 'ਚ ਮਿਲਿਆ ਤੇ ਉਹ ਹੁਣ ਤੰਦਰੁਸਤ ਮਹਿਸੂਸ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੱਜ ਜਗਰਾਉਂ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ 'ਤੇ ਪੁੱਜਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਬਾਬਾ ਕਾਲਾ ਮਾਹਿਰ ਅਸਥਾਨ ਮਾਣੂੰਕੇ ਦੀ ਪ੍ਰਬੰਧਕੀ ਕਮੇਟੀ ਦੀ ਸਰਪੰਚ ਹੈਪੀ ਨੇ ਕੀਤੀ ਚੋਣ, ਕਬੱਡੀ ਖਿਡਾਰੀ ਹਰਪ੍ਰੀਤ ਸਿ...
Ad Position 24