03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਾਬਾ ਕਾਲਾ ਮਾਹਿਰ ਅਸਥਾਨ ਮਾਣੂੰਕੇ ਦੀ ਪ੍ਰਬੰਧਕੀ ਕਮੇਟੀ ਦੀ ਸਰਪੰਚ ਹੈਪੀ ਨੇ ਕੀਤੀ ਚੋਣ, ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 02-06-2025
ਹਠੂਰ, 1 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਧਾਰਮਿਕ ਅਸਥਾਨ ਬਾਬਾ ਕਾਲਾ ਮਾਹਿਰ ਵਿਖੇ ਅੱਜ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਅਸਥਾਨ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰ ਦਿੱਤੀ ਅਤੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ ਨੂੰ ਪ੍ਰਧਾਨ ਚੁਣ ਲਿਆ ਗਿਆ | ਜਾਣਕਾਰੀ ਅਨੁਸਾਰ ਸਰਪੰਚ ਹਰਪ੍ਰੀਤ ਸਿੰਘ ਹੈਪੀ ਦੀ ਅਗਵਾਈ 'ਚ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਬਾਬਾ ਕਾਲਾ ਮਾਹਿਰ ਅਸਥਾਨ 'ਤੇ ਮੀਟਿੰਗ ਹੋਈ ਅਤੇ ਕਮੇਟੀ ਦੀ ਚੋਣ ਕੀਤੀ ਗਈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਬਾਬਾ ਕਾਲਾ ਮਾਹਿਰ ਅਸਥਾਨ ਦੀ ਕਮੇਟੀ ਦਾ ਵਿਸਥਾਰ ਕੀਤਾ ਗਿਆ ਹੈ | ਜਿਸ ਵਿਚ ਉਹ ਖੁਦ (ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ) ਕਮੇਟੀ ਦੇ ਚੇਅਰਮੈਨ ਚੁਣੇ ਗਏ ਅਤੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ ਨੂੰ ਪ੍ਰਧਾਨ ਚੁਣਿਆ ਗਿਆ ਹੈ | ਜਦਕਿ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਦਲਵੀਰ ਸਿੰਘ, ਸੈਕਟਰੀ ਇੰਦਰਜੀਤ ਸਿੰਘ ਸੰਧੂ ਅਤੇ ਖ਼ਜ਼ਾਨਚੀ ਰਾਜਵਿੰਦਰ ਸਿੰਘ ਰਾਜਾ ਚੁਣੇ ਗਏ ਹਨ | ਬਾਕੀ ਸਤਨਾਮ ਸਿੰਘ ਸੱਤੀ, ਕੁਲਦੀਪ ਸਿੰਘ ਦਿਓਲ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਬਸੰਤ ਸਿੰਘ, ਜਗਵੀਰ ਸਿੰਘ ਪੰਨੂ, ਪਿ੍ਤਪਾਲ ਸਿੰਘ, ਹਰਕਰਮਜੋਤ ਸਿੰਘ, ਜਗਰੂਪ ਸਿੰਘ, ਹਰਦੇਵ ਸਿੰਘ, ਜਗਤਾਰ ਸਿੰਘ, ਸਾਧੂ ਸਿੰਘ (ਤਿੰਨੇ ਪੰਚ), ਭਿੰਦਰਜੀਤ ਸਿੰਘ, ਚਰਨਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਆਜ਼ਾਦਵੀਰ ਸਿੰਘ, ਜਤਿੰਦਰਪਾਲ ਸਿੰਘ, ਕੋਮਲਪ੍ਰੀਤ ਸਿੰਘ, ਧਰਮਪਾਲ ਸਿੰਘ, ਦਲੀਪ ਦਾਸ ਮਹੰਤ, ਸੁਰਜੀਤ ਸਿੰਘ, ਅੰਗਰੇਜ਼ ਸਿੰਘ, ਦਲਜੀਤ ਸਿੰਘ, ਕਰਮਜੀਤ ਸਿੰਘ ਆਦਿ ਮੈਂਬਰ ਚੁਣੇ ਗਏ ਹਨ | ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਇਸ ਮੌਕੇ ਕਿਹਾ ਕਿ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਬਾਬਾ ਕਾਲਾ ਮਾਹਿਰ ਜੀ ਦੇ ਅਸਥਾਨ ਦੀ ਜੋ ਸੇਵਾ ਸੌਂਪੀ ਗਈ ਹੈ, ਉਹ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਪੰਚਾਇਤ ਵਲੋਂ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਅਤੇ ਸਾਰੇ ਅਹੁਦੇਦਾਰਾਂ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਾਭਾ ਹਸਪਤਾਲ 'ਚ ਔਰਤ ਦੇ ਪੇਟ 'ਚੋਂ ਚਾਰ ਕਿੱਲੋ ਦੇ ਕਰੀਬ ਰਸੌਲੀ ਕੱਢ ਕੇ ਜਾਨ ਬਚਾਈ ਅਗਲੀ ਖ਼ਬਰ ਬਾਇਓ ਗੈਸ ਪਲਾਂਟ ਖ਼ਿਲਾਫ਼ ਧਰਨੇ 'ਤੇ ਸ਼ੈੱਡ ਬਣਾਉਣ ਨੂੰ ਲੈ ਕੇ ਪੁਲਿਸ ਤੇ ਅਖਾੜਾ ਵਾਸੀ ਆਹਮੋ-ਸਾਹਮਣੇ
Ad Position 24