03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਕੋਟ ਸੇਖੋਂ ਵਿਖੇ ਗੰਗਾ ਐਕਰੋਵੂਲਜ਼ ਲਿਮਟਿਡ ਵਲੋਂ ਡਾ. ਰਵਿੰਦਰ ਵਰਮਾ ਤੇ ਅੰਮਿ੍ਤ ਥਾਪਰ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 02-06-2025
ਬੀਜਾ, 1 ਜੂਨ (ਅਵਤਾਰ ਸਿੰਘ ਜੰਟੀ ਮਾਨ)-ਗੰਗਾ ਐਕਰੋਵੂਲਜ ਲਿਮਟਿਡ ਦੇ ਐਮ. ਡੀ. ਡਾ. ਰਵਿੰਦਰ ਵਰਮਾ ਅਤੇ ਚੇਅਰਮੈਨ ਅੰਮਿ੍ਤ ਥਾਪਰ ਦੀ ਅਗਵਾਈ ਹੇਠ ਗੰਗਾ ਐਕਰੋਵੂਲਜ ਲਿਮਟਿਡ ਵਲੋਂ ਪਿੰਡ ਕੋਟ ਸੇਖੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਕਰਵਾਇਆ ਗਿਆ | ਮੈਡੀਕਲ ਕੈਂਪ ਦਾ ਉਦਘਾਟਨ ਸ਼੍ਰੀ ਵਿਪਿਨ ਗੁਪਤਾ, ਸਕੱਤਰ ਡੀ. ਐਮ. ਸੀ. ਐਚ. ਵਿਸ਼ਵ ਮੋਹਨ, ਮੁੱਖ ਕਾਰਡੀਓਲੋਜਿਸਟ ਡੀ. ਐਮ. ਸੀ. ਐਮ. ਡੀ. ਡਾ ਰਵਿੰਦਰ ਵਰਮਾ ਅਤੇ ਚੇਅਰਮੈਨ ਅੰਮਿ੍ਤ ਥਾਪਰ ਵਲੋਂ ਕੀਤਾ ਗਿਆ | ਇਸ ਮੈਡੀਕਲ ਕੈਂਪ ਵਿਚ ਮਰੀਜ਼ਾਂ ਦਾ ਚੈਕਅਪ ਕਰਨ ਅਤੇ ਦਵਾਈਆਂ ਦੇਣ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੈਡੀਕਲ ਕੈਂਪ ਦੀ ਜਾਣਕਾਰੀ ਦਿੰਦਿਆਂ ਐਮ. ਡੀ. ਡਾ ਰਵਿੰਦਰ ਵਰਮਾ ਅਤੇ ਚੇਅਰਮੈਨ ਅੰਮਿ੍ਤ ਥਾਪਰ ਨੇ ਦੱਸਿਆ ਕਿ ਸੀ. ਐਸ. ਆਰ. ਤਹਿਤ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ | ਇਸ ਮੈਡੀਕਲ ਕੈਂਪ ਦੌਰਾਨ ਡਾ. ਆਸ਼ਿਮਾ ਤਨੇਜਾ, ਅÏਰਤਾਂ ਦੇ ਰੋਗਾਂ ਦੇ ਮਾਹਿਰ (ਓਬਸਟੈਟਿ੍ਕਸ ਅਤੇ ਗਾਇਨਕੋਲੋਜ) ਡਾ. ਅਨੁਭਵ ਸ਼ਰਮਾ, ਹੱਡੀਆਂ ਦੇ ਮਾਹਿਰ (ਆਰਥੋਪੈਡਿਕ) ਡਾ. ਪਿ੍ਯੰਕਾ ਅਰੋੜਾ, ਅੱਖਾਂ ਦੇ ਮਾਹਿਰ (ਆਫਥੈਲਮੋਲੋਜੀ) ਡਾ. ਗੁਰਪ੍ਰੀਤ ਸਿੰਘ, ਬੱਚਿਆਂ ਦੇ ਮਾਹਿਰ (ਪੀਡੀਐਟਿ੍ਕਸ) ਡਾ. ਵਿਪਿਨ ਕੁਮਾਰ, ਦਵਾਈਆਂ ਦੇ ਮਾਹਿਰ ਡਾ. ਆਕਾਸ਼ ਬੱਤਾ ਆਦਿ ਸਮੇਤ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਇਸ ਤੋਂ ਇਲਾਵਾਦਿਲ ਦੇ ਰੋਗਾਂ ਦੇ ਮਾਹਿਰ (ਕਾਰਡੀਓਲੋਜੀ) ਬਲੱਡ ਪ੍ਰੈਸ਼ਰ ਜਾਂਚ, ਬਲੱਡ ਸ਼ੂਗਰ ਜਾਂਚ, ਈ. ਸੀ. ਜੀ. ਆਦਿ ਸਮੇਤ ਸਾਮਲ ਸਨ | ਮੈਡੀਕਲ ਕੈਂਪ ਦੌਰਾਨ ਇਲਾਕੇ ਦੇ ਕਈ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਲਾਹਾ ਲੈ ਕੇ ਚੈਕਅੱਪ ਕਰਾਇਆ ਤੇ ਦਵਾਈਆਂ ਲਈਆਂ ਹਨ | ਇਸ ਮੌਕੇ ਤੇ ਡਾਇਰੈਕਟਰ ਅਜੇ ਸ਼ਰਮਾ, ਮੈਨੇਜਰ ਸੁਖਦੇਵ ਸਿੰਘ, ਰਵਿੰਦਰ ਸਿੰਘ ਰੁਪਾਲੋਂ, ਮਨਜੀਤ ਸਿੰਘ, ਸਰਪੰਚ ਰਮਨਦੀਪ ਕੌਰ, ਮਨਦੀਪ ਸਿੰਘ ਖਾਲਸਾ, ਆਦਿ ਸਮੇਤ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉਲੰਪੀਅਨ ਪਿ੍ਥੀਪਾਲ ਹਾਕੀ ਲੀਗ ਦੇ ਆਖ਼ਰੀ ਗੇੜ ਦੇ ਮੈਚ ਸੰਘਰਸ਼ਪੂਰਨ ਹੋਏ ਅਗਲੀ ਖ਼ਬਰ ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਸੈਮੀਨਾਰ
Ad Position 24