03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਉਲੰਪੀਅਨ ਪਿ੍ਥੀਪਾਲ ਹਾਕੀ ਲੀਗ ਦੇ ਆਖ਼ਰੀ ਗੇੜ ਦੇ ਮੈਚ ਸੰਘਰਸ਼ਪੂਰਨ ਹੋਏ

Ad Position 21
No active advertisement
ਅਜੀਤ ਡੈਸਕ 02-06-2025
ਡੇਹਲੋਂ, 1 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ 15ਵੇਂ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਲੀਗ ਆਖ਼ਰੀ ਗੇੜ ਦੇ ਮੈਚਾਂ ਵਿਚ ਜਿੱਥੇ ਸੀਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ ਕਲੱਬ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ | ਉੱਥੇ ਜਰਖੜ ਹਾਕੀ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਨੇ ਵੀ ਕੁਆਰਟਰ ਫਾਈਨਲ ਵਿਚ ਦਾਖਲਾ ਪਾਇਆ¢ ਜਦਕਿ ਬਾਬਾ ਕਿਰਪਾਲ ਦਾਸ ਕਲੱਬ ਹੇਰਾਂ ਨੂੰ ਟੂਰਨਾਮੈਂਟ ਵਿਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ¢ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਜਰਖੜ ਖੇਡ ਸਟੇਡੀਅਮ ਦੇ ਨੀਲੇ ਰੰਗ ਦੇ ਐਸਟਰੋਟਰਫ ਹਾਕੀ ਮੈਦਾਨ ਉੱਪਰ ਖੇਡੇ ਗਏ ਮੈਚਾਂ ਵਿਚ ਸੀਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ ਕਲੱਬ ਨੇ ਸੰਤ ਬਾਬਾ ਕਿਰਪਾਲ ਦਾਸ ਕਲੱਬ ਹੇਰਾਂ ਨੂੰ 7-2 ਗੋਲਾਂ ਨਾਲ ਹਰਾ ਕੇ ਪੂਲ ਏ ਵਿਚੋਂ 11 ਅੰਕਾਂ ਨਾਲ ਸਰਬੋਤਮ ਸਥਾਨ ਹਾਸਿਲ ਕਰ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ¢ ਕਿਲ੍ਹਾ ਰਾਏਪੁਰ ਦਾ ਸਰਬਜੋਤ ਸਿੰਘ ਜੋਤੀ ਡਾਬਰ ਹੀਰੋ ਆਫ਼ ਦਾ ਮੈਚ ਬਣਿਆ¢ ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਨੀਟਾ ਕਲੱਬ ਰਾਮਪੁਰ ਨੂੰ ਬਹੁਤ ਹੀ ਸੰਘਰਸ਼ਪੂਰਨ ਦੌਰਾਨ 7-6 ਗੋਲਾਂ ਨਾਲ ਹਰਾ ਕੇ ਕੁਲ 11 ਅੰਕ ਹਾਸਿਲ ਕਰਦਿਆਂ ਪੂਲ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ¢ ਜਰਖੜ ਹਾਕੀ ਅਕੈਡਮੀ ਦਾ ਪਵਨਪ੍ਰੀਤ ਸਿੰਘ ਡਾਬਰ ਹੀਰੋ ਆਫ਼ ਦਾ ਮੈਚ ਬਣਿਆ¢ ਜਦਕਿ ਨੀਟਾ ਕਲੱਬ ਰਾਮਪੁਰ ਨੂੰ 7 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਹੋਇਆ¢ ਇਸ ਤੋਂ ਇਲਾਵਾ ਜੂਨੀਅਰ ਵਰਗ ਹਾਕੀ ਵਿੱਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੂੰ 3-0 ਨਾਲ ਹਰਾਇਆ ਹਰਾ ਕੇ ਸੈਮੀ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ ¢ ਜਰਖੜ ਅਕੈਡਮੀ ਦਾ ਦਿਲਪ੍ਰੀਤ ਸਿੰਘ ਹੀਰੋ ਆਫ਼ ਦਾ ਮੈਚ ਬਣਿਆ¢ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੇ ਐੱਚ. ਟੀ. ਸੀ. ਸੈਂਟਰ ਰਾਮਪੁਰ ਨੂੰ 6-5 ਗੋਲਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ¢ ਜੇਤੂ ਟੀਮ ਦਾ ਪਰਵਿੰਦਰ ਸਿੰਘ ਡਾਬਰ ਹੀਰੋ ਆਫ਼ ਦਾ ਮੈਚ ਬਣਿਆ¢ਇਹਨਾਂ ਮੁਕਾਬਲਿਆਂ ਦੌਰਾਨ ਸਤਵਿੰਦਰ ਸਿੰਘ ਬਿੱਟੂ ਬੱਗਾ, ਜਗਰੂਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਕੁਲਦੀਪ ਸਿੰਘ ਘਵੱਦੀ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ¢ ਇਸ ਮੌਕੇ ਗੁਰਸਤਿੰਦਰ ਸਿੰਘ ਪ੍ਰਗਟ, ਮਨਜੀਤ ਸਿੰਘ ਚਾਹਲ, ਸ਼ਿੰਗਾਰਾ ਸਿੰਘ ਜਰਖੜ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਅਜੀਤਪਾਲ ਸਿੰਘ ਨਾਰੰਗਵਾਲ, ਤਜਿੰਦਰ ਸਿੰਘ ਲਾਡੀ ਸੁਧਾਰ, ਪਰਮਜੀਤ ਸਿੰਘ ਪੰਮਾ ਗਰੇਵਾਲ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ਆਦਿ ਪ੍ਰਬੰਧਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਟੂਰਨਾਮੈਂਟ ਦੇ ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ ਨੇ ਦੱਸਿਆ ਕਿ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫ਼ੈਸਟੀਵਲ ਦੇ ਕੁਆਰਟਰ ਫਾਈਨਲ ਮੁਕਾਬਲੇ 5 ਜੂਨ ਨੂੰ ਖੇਡੇ ਜਾਣਗੇ | ਜਦਕਿ ਸੈਮੀਫਾਈਨਲ 7 ਜੂਨ ਨੂੰ ਅਤੇ ਫਾਈਨਲ ਮੁਕਾਬਲੇ 8 ਜੂਨ ਨੂੰ ਖੇਡੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ ਅਕਾਲਗੜ੍ਹ ਕਲਾਂ ਵਿਚ ਮੀਰੀ ਪੀਰੀ ਸੇਵਾ ਸੁਸਾਇਟੀ ਨੇ ਕਰਵਾਈ ਧਾਰਮਿਕ ਪ੍ਰੀਖਿਆ ਅਗਲੀ ਖ਼ਬਰ ਪਿੰਡ ਕੋਟ ਸੇਖੋਂ ਵਿਖੇ ਗੰਗਾ ਐਕਰੋਵੂਲਜ਼ ਲਿਮਟਿਡ ਵਲੋਂ ਡਾ. ਰਵਿੰਦਰ ਵਰਮਾ ਤੇ ਅੰਮਿ੍ਤ ਥਾਪਰ ਦੀ ਅਗਵਾਈ ਹੇਠ ਮੁਫ਼ਤ ਮੈ...
Ad Position 24