26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਨਵੀਂ ਤੇ ਪ੍ਰਗਤੀਸ਼ੀਲ ਨਹੀਂ, ਸਗੋਂ ਕਿਸਾਨਾਂ ਦਾ ਉਜਾੜਾ ਬਣੇਗੀ- ਐੱਸ.ਆਰ. ਕਲੇਰ

Ad Position 21
No active advertisement
ਅਜੀਤ ਡੈਸਕ 05-06-2025
ਮੁੱਲਾਂਪੁਰ-ਦਾਖਾ, 4 ਜੂਨ (ਨਿਰਮਲ ਸਿੰਘ ਧਾਲੀਵਾਲ)-ਭਗਵੰਤ ਮਾਨ ਦਾ ਮੰਤਰੀ ਮੰਡਲ ਜਿਸ 'ਲੈਂਡ ਪੂਲਿੰਗ' ਨੀਤੀ ਨੂੰ ਨਵੀਂ ਤੇ ਪ੍ਰਗਤੀਸ਼ੀਲ ਦਾ ਨਾਂਅ ਦੇ ਰਿਹਾ, ਇਹ ਕਿਸਾਨਾਂ ਦਾ ਉਜਾੜਾ ਬਣੇਗੀ, ਕਿਉਂਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਦੀਆਂ ਉਪਜਾਉ ਜ਼ਮੀਨਾਂ 'ਤੇ ਅਰਬਨ ਅਸ਼ਟੇਟਾਂ ਬਣਨ ਲੱਗੀਆਂ ਤਾਂ ਦੇਸ਼ ਦਾ ਅੰਨ ਭੰਡਾਰ ਕਿਵੇਂ ਭਰੇਗਾ, ਇਹ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਐੱਸ.ਆਰ ਕਲੇਰ ਵਲੋਂ 'ਲੈਂਡ ਪੂਲਿੰਗ' ਨੀਤੀ ਨੂੰ ਸਰਕਾਰ ਦੇ ਮੰਤਰੀ ਮੰਡਲ ਵਲੋਂ ਮਨਜ਼ੂਰੀ 'ਤੇ ਇਤਰਾਜ ਜਿਤਾਉਂਦਿਆਂ ਸਾਂਝੀ ਕੀਤੀ | ਵਿਧਾਨ ਸਭਾ ਹਲਕਾ ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕਲੇਰ ਕਿਸਾਨਾਂ ਦੀ ਜਾਣਕਾਰੀ ਵਿਚ ਵਾਧਾ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਨੇੜੇ ਸੈਕਟਰ 82 ਮਨੋਲੀ ਆਈ.ਟੀ ਸਿਟੀ ਅੰਦਰ ਕਰੀਬ 6 ਹਜ਼ਾਰ ਏਕੜ ਸਾਲ 2015 ਵਿਚ ਐਕਵਾਇਰ ਹੋਈਆਂ ਜ਼ਮੀਨਾਂ ਦਾ ਕਬਜ਼ਾ ਸਰਕਾਰ ਵਲੋਂ 2019 ਵਿਚ ਲਿਆ ਗਿਆ, ਅੱਜ 10 ਸਾਲ ਬਾਅਦ ਮਨੋਲੀ ਆਈ.ਟੀ ਸਿਟੀ ਅੰਦਰ 25 ਫ਼ੀਸਦੀ ਅਬਾਦੀ ਹੋਵੇਗੀ, 75 ਫ਼ੀਸਦੀ ਹਿੱਸਾ ਅਜੇ ਵੀ ਬੀਆਬਾਨ ਜੰਗਲ ਹੈ | ਉਨ੍ਹਾਂ ਦੱਸਿਆ ਕਿ ਆਈ.ਟੀ ਸਿਟੀ ਦਾ ਇਹ ਹਾਲ ਹੈ ਤਾਂ ਇੱਥੇ ਕੀ ਹੋਵੇਗਾ! ਐੱਸ.ਆਰ ਕਲੇਰ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ-ਮਜ਼ਦੂਰਾਂ ਦੀ ਜਮਾਤ ਹੈ, 'ਲੈਂਡ ਪੂਲਿੰਗ' ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਸ਼ਵਰੇ ਉਪਰੰਤ ਅੱਜ ਉਹ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਅਰਬਨ ਅਸਟੇਟਾਂ ਦੀ ਆੜ 'ਚ ਖੇਤੀ ਸੈਕਟਰ ਦੀ ਤਬਾਹੀ ਰੋਕਣ ਦੀ ਗੱਲ ਕੀਤੀ | ਐੱਸ.ਆਰ ਕਲੇਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਪਾਰਟੀ ਵਲੋਂ ਲੁਧਿਆਣਾ ਜ਼ਿਲ੍ਹੇ ਅੰਦਰ ਅਸਹਿਮਤੀ ਹਲਫੀਆ ਬਿਆਨ ਇਕੱਤਰ ਕਰਨ ਲਈ ਪ੍ਰਭਾਵਿਤ ਪਿੰਡਾਂ ਅੰਦਰ ਲਗਾਏ ਜਾਣ ਵਾਲੇ ਕੈਂਪਾਂ ਵਿਚ ਸਰਕਾਰ ਦੀ ਉਕਤ ਨੀਤੀ ਦੇ ਵਿਰੋਧ 'ਚ ਹਲਫੀਆ ਬਿਆਨ ਜਮ੍ਹਾਂ ਕਰਵਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਅੰਦਰ ਵਾਰਡ-6 ਕੌਂਸਲਰ ਵਲੋਂ ਸਤਪਾਲ ਦਾ ਘਰ ਤੋੜਨ ਵਾਲਾ ਮਾਮਲਾ ਭਖਿਆ! ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24