26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮੰਡੀ ਮੁੱਲਾਂਪੁਰ ਅੰਦਰ ਵਾਰਡ-6 ਕੌਂਸਲਰ ਵਲੋਂ ਸਤਪਾਲ ਦਾ ਘਰ ਤੋੜਨ ਵਾਲਾ ਮਾਮਲਾ ਭਖਿਆ!

Ad Position 21
No active advertisement
ਅਜੀਤ ਡੈਸਕ 05-06-2025
ਮੁੱਲਾਂਪੁਰ-ਦਾਖਾ, 4 ਜੂਨ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਦਾਖਾ ਨਗਰ ਕੌਸ਼ਲ ਦੀ ਹਦੂਦ ਅੰਦਰ ਪ੍ਰੇਮ ਨਗਰ ਮੰਡੀ ਮੁੱਲਾਂਪੁਰ ਵਿਖੇ ਵਾਰਡ ਦੇ ਕੌਸ਼ਲਰ ਵਲੋਂ ਮੱਧ ਵਰਗੀ ਪਰਿਵਾਰ ਦੇ ਘਰ 'ਤੇ ਜੇ.ਸੀ.ਬੀ ਹਮਲਾ ਪੂਰੇ ਸ਼ਹਿਰ 'ਚ ਚਰਚਾ ਬਣਿਆ ਹੋਇਆ, ਅਜਿਹੇ ਵਿਚ ਮਾਤਾ ਕਿ੍ਸ਼ਨਾ ਦੇ ਗਰੀਬ ਪਰਿਵਾਰ ਨੂੰ ਇਨਸਾਫ਼ ਲਈ ਸਰਕਾਰ ਚੁੱਪ ਬੈਠੀ ਹੈ | ਜਾਣਕਾਰੀ ਅਨੁਸਾਰ ਕਿ੍ਸ਼ਨਾ ਪਤਨੀ ਧੰਨਾ ਰਾਮ ਵਲੋਂ ਆਪਣੇ ਸਪੁੱਤਰ ਸਤਪਾਲ ਦੇ ਨਾਮ ਕਈ ਸਾਲ ਪਹਿਲਾਂ ਬਣਿਆ-ਬਣਾਇਆ ਮਕਾਨ ਖਰੀਦਿਆ, ਜਿਸ ਦੀ ਰਜਿਸਟਰੀ ਲਈ ਨਗਰ ਕੌਂਸ਼ਲ ਰਾਹੀਂ ਐੱਨ.ਓ.ਸੀ. ਪ੍ਰਾਪਤ ਹੋਈ | ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਨਾਲ ਆਜ਼ਾਦ ਚੋਣ ਜਿੱਤੇ ਕੌਂਸਲਰ ਨੂੰ ਪੀੜ੍ਹਤ ਪਰਿਵਾਰ ਸਤਪਾਲ ਪੁੱਤਰ ਧੰਨਾ ਰਾਮ ਨੇ ਸਵਾਲ ਕੀਤਾ ਕਿ ਸਥਾਨਿਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ ਅਧੀਨ ਨਗਰ ਕੌਂਸਲ, ਮਾਲ ਵਿਭਾਗ ਜਾਂ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਧਿਕਾਰੀ (ਡੀ.ਸੀ.) ਕਿਸ ਦੇ ਅਦੇਸ਼ਾਂ ਨਾਲ ਸਾਡਾ ਘਰ ਭੰਨਿਆ ਗਿਆ, ਕੀ ਉਹ ਕੌਂਸਲਰ ਦੀਆਂ ਪਾਵਰਾਂ ਨੂੰ ਡੀ.ਸੀ. ਦੇ ਬਰਾਬਰ ਮੰਨਦਾ | ਪੀੜਤ ਪਰਿਵਾਰ ਦਾ ਕਹਿਣਾ ਕਿ ਮਾਲ ਮਹਿਕਮਾ ਆਪਣੇ ਕਾਨੂੰਨਗੋ ਰਾਹੀਂ ਨਿਸ਼ਾਨਦੇਹੀ ਕਰਵਾ ਕੇ ਸਾਨੂੰ ਕੋਈ ਅਗਾਹੂ ਸੂਚਨਾ ਦਿੰਦਾ ਕੋਈ ਇਤਰਾਜ ਨਹੀਂ ਸੀ, ਇਕ ਕੌਂਸਲਰ ਵਲੋਂ ਸਾਡਾ ਮਕਾਨ ਤੋੜੇ ਜਾਣ ਨੂੰ ਉਹ ਅਦਾਲਤ ਵਿਚ ਚੈਲਿੰਜ਼ ਕਰਨਗੇ | ਜਿਕਰਯੋਗ ਹੈ ਕੇ ਲੋਕਤੰਤਰ ਦੀ ਮੁੱਢਲੀ ਇਕਾਈ ਨਗਰ ਕੌਸ਼ਲ ਲਈ ਕੌਸ਼ਲਰ ਦੀ ਜ਼ਿੰਮੇਵਾਰੀ ਮੁਹੱਲੇ ਦੇ ਲੋਕਾਂ ਨੂੰ ਸ਼ੁੱਧ ਪਾਣੀ, ਸਫ਼ਾਈ ਜਾਂ ਵਾਰਡ ਅੰਦਰ ਹੋਣ ਵਾਲੇ ਕੰਮਾਂ ਨੂੰ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕਰਨਾ ਹੁੰਦਾ ਹੈ | ਕੌਂਸਲਰ ਕੋਲ ਅਜਿਹੀ ਕੋਈ ਗ੍ਰਾਂਟ ਨਹੀਂ ਕਿ ਉਹ ਆਪਣੇ ਮੁਹੱਲੇ ਦਾ ਵਿਕਾਸ ਕਰ ਸਕੇ, ਕਿਸੇ ਦਾ ਮਕਾਨ ਤੋੜਣ ਦਾ ਕੋਈ ਅਧਿਕਾਰ ਨਹੀਂ, ਭਾਵੇਂ ਉਸ ਦਾ ਕਬਜ਼ਾ ਜਾਇਜ਼ ਹੋਵੇ ਜਾਂ ਨਾਜਾਇਜ਼ ਹੋਵੇ | ਸਤਪਾਲ ਨੇ ਦੱਸਿਆ ਕਿ ਉਸ ਦੇ ਮਕਾਨ ਦਾ ਪੂਰਾ ਵੇਰਵਾ ਮਰਲੇ, ਸਰਸਾਈ, ਖ਼ਾਤਾ ਨੰਬਰ, ਖਸਰਾ ਨੰਬਰ ਸਭ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਹੈ | ਸਥਾਨਿਕ ਸਰਕਾਰਾਂ ਵਿਭਾਗ ਪੰਜਾਬ, ਮਾਲ ਵਿਭਾਗ ਦੇ ਸਬੰਧਿਤ ਅਫ਼ਸਰਾਂ ਅਤੇ ਸੱਤ੍ਹਾਧਾਰੀ ਸਰਕਾਰ ਦੇ ਨੁਮਾਇੰਦਿਆਂ ਨਾਲ ਉਪਰੋਕਤ ਭੰਨਤੋੜ ਬਾਰੇ ਸਵਾਲ 'ਚ ਉਨ੍ਹਾਂ ਕਿਹਾ ਕਿ ਕਿਸੇ ਕੌਂਸਲਰ ਨੂੰ ਜੇ.ਸੀ.ਬੀ. ਲਿਜਾ ਕੇ ਕਿਸੇ ਦਾ ਘਰ ਢਾਹੁਣ ਦੀ ਕੋਈ ਅਗਿਆ ਨਹੀਂ, ਜੇਕਰ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਸਬੰਧਿਤ ਅਫ਼ਸਰਾਂ ਦੇ ਧਿਆਨ ਵਿਚ ਲਿਆਂਦਾ ਜਾਵੇ | ਪ੍ਰੇਮ ਨਗਰ ਮੁਹੱਲੇ ਵਿਚ ਜਾ ਕੇ ਵੇਖਿਆ ਕਿ ਅੱਧੇ ਘਰਾਂ ਦੀ ਰਜਿਸਟਰੀ ਹੋਣ ਦੇ ਨਾਲ ਕੁਝ ਸਰਕਾਰੀ ਥਾਂ ਦਾ ਹਿੱਸਾ ਨਾਜਾਇਜ਼ ਵੀ ਬਗਲਿਆ ਗਿਆ, ਅਜਿਹਾ ਹੀ ਮਾਮਲਾ ਸਤਪਾਲ ਦੇ ਮਕਾਨ ਵਾਲਾ ਹੋ ਸਕਦਾ | ਉਪਰੋਕਤ ਮਾਮਲੇ ਬਾਰੇ ਕੌਂਸਲਰ ਬਲਵੀਰ ਚੰਦ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾਂ ਤਾਂ ਕੋਈ ਘਰ ਨਹੀਂ ਤੋੜਿਆ ਗਿਆ, ਇਹ ਦੁਕਾਨਾਂ ਸੀ, ਜੋ ਪੂਰੀਆ ਦੀਆਂ ਪੂਰੀਆ ਸਰਕਾਰੀ ਜਗ੍ਹਾ ਵਿਚ ਉਸਾਰੀਆਂ ਗਈਆਂ, ਇੱਥੇ ਹੀ ਬਸ ਨਹੀਂ, ਇਹ ਉਸਾਰੀ ਰਸਤੇ ਵਿਚ ਹੋਣ ਕਰਕੇ ਆਮ ਲੋਕਾਂ ਨੂੰ ਬੜੀ ਮੁਸ਼ਕਿਲ ਪੇਸ਼ ਆਉਂਦੀ ਸੀ | ਪੀੜ੍ਹਤ ਪਰਿਵਾਰ ਨੂੰ ਅਗਾਹੂ ਸੂਚਨਾ ਨਾ ਦੇਣ ਬਾਰੇ ਸਵਾਲ 'ਚ ਕੌਂਸਲਰ ਨੇ ਕਿਹਾ ਕਿ ਉਪਰੋਕਤ ਉਸਾਰੀ ਤੋੜਨ ਸਬੰਧੀ ਨਗਰ ਕੌਂਸਲ ਵਲੋਂ ਨੋਟਿਸ ਚਪਕਾਇਆ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਘੱਲੂਘਾਰੇ ਦੇ ਦੁਖਾਂਤ ਦੀ ਇਕ ਹੋਰ ਦਿਲ ਕੰਬਾਊ ਦਾਸਤਾਨ ਅਗਲੀ ਖ਼ਬਰ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਨਵੀਂ ਤੇ ਪ੍ਰਗਤੀਸ਼ੀਲ ਨਹੀਂ, ਸਗੋਂ ਕਿਸਾਨਾਂ ਦਾ ਉਜਾੜਾ ਬਣੇਗੀ- ਐੱਸ.ਆਰ. ਕਲੇਰ
Ad Position 24