ਜਗਰਾਉਂ, 4 ਜੂਨ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜੋ ਕਿ ਕਿਡਰਗਾਰਟਨ ਵਿਭਾਗ ਦੀਆਂ ਅਧਿਆਪਕਾਂ ਲਈ ਲਗਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਵਿੱਦਿਅਕ ਨੀਤੀ ਬਾਰੇ ਜਾਣੂੰ ਕਰਵਾਉਣਾ ਅਤੇ ਅਧੁਨਿਕ ਪਾਠਕਾਂ ਨੂੰ ਪਾਠਨ ਪਕਤੀਆਂ ਨਾਲ ਉਨ੍ਹਾਂ ਨੂੰ ਰੂਬ-ਰੂ ਕਰਵਾਉਣਾ ਸੀ | ਸਕੂਲ ਮੁਖੀ ਮੈਡਮ ਨੀਲਮ ਸ਼ਰਮਾ ਨੇ ਸੈਮੀਨਾਰ ਦੀ ਅਗਵਾਈ ਕਰਦਿਆਂ ਅਧਿਆਪਕਾਂ ਨਾਲ ਨਵੀਂ ਵਿੱਦਿਅਕ ਨੀਤੀ ਦੇ ਮੁੱਖ ਅੰਗਾਂ ਜਿਵੇਂ ਕਿ ਫਲੈਕਸੀਬਲ ਲਰਨਿੰਗ, ਖੇਡਾਂ ਰਾਹੀਂ ਸਿੱਖਿਆ, ਭਾਸ਼ਾ-ਆਧਾਰਿਤ ਅਧਿਐਨ, ਉੱਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਨਵੀਂ ਨੀਤੀ ਦੇ ਅਨੁਸਾਰ ਅਸੀਂ ਬੱਚਿਆਂ ਨੂੰ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਪੱਖੋਂ ਮਜ਼ਬੂਤ ਬਣਾਉਣ ਵੱਲ ਧਿਆਨ ਦੇਣਾ ਹੈ | ਸੈਮੀਨਾਰ ਦੌਰਾਨ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰਸ਼ਨਾਂ ਰਾਹੀਂ ਜਾਣਕਾਰੀ ਹਾਸਲ ਕੀਤੀ | ਇਹ ਸੈਮੀਨਾਰ ਨਿਸ਼ਚਿਤ ਤੌਰ 'ਤੇ ਇਕ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਅਨੁਭਵ ਰਿਹਾ | ਸਕੂਲ ਪ੍ਰਬੰਧਨ ਵਲੋਂ ਅੰਤ ਵਿੱਚ ਸਭ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਨਵੀਂ ਸਿੱਖਣ ਰਣਨੀਤੀਆਂ ਨੂੰ ਆਪਣੀ ਰੋਜ਼ਾਨਾ ਦੀ ਕਲਾਸ ਵਿਚ ਲਾਗੂ ਕਰਨਗੇ | ਇਸ ਮੌਕੇ ਸਕੂਲ ਦੇ ਵਾਇਸ ਪਿ੍ੰਸੀਪਲ ਮੈਡਮ ਮੀਨਾਕਸ਼ੀ ਮਹਿਤਾ, ਵਾਇਸ ਪ੍ਰਧਾਨ ਇਸ਼ਿਤਾ ਸ਼ਰਮਾ, ਕੌਅਰਡੀਨੇਟਰ ਪ੍ਰੀਤੀ ਬਜਾਜ, ਹੋਰ ਸਟਾਫ਼ ਮੈਂਬਰ ਹਾਜ਼ਰ ਸਨ |