20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜੁਆਇੰਟ ਐਕਸ਼ਨ ਕਮੇਟੀ ਵਲੋਂ ਡੇਂਗੂ ਦੀ ਰੋਕਥਾਮ ਲਈ ਘਰਾਂ ਦੀ ਕੀਤੀ ਗਈ ਚੈਕਿੰਗ

Ad Position 21
No active advertisement
ਘਰਾਂ ਵਿਚ ਜਾ ਕੇ ਡੇਂਗੂ ਮੱਛਰ ਦਾ ਲਾਰਵਾ ਚੈੱਕ ਕਰਦੇ ਹੋਏ ਟੀਮ ਦੇ ਮੈਂਬਰ | ਤਸਵੀਰ: ਸੁਸ਼ੀਲ <br/> 31-08-2025
ਰਾਏਕੋਟ, 30 ਅਗਸਤ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਡੇਂਗੂੂ ਬੁਖਾਰ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਹਰੇਕ ਸ਼ੱੁਕਰਵਾਰ ਡੇਂਗੂ ਤੇ ਵਾਰ' ਤਹਿਤ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸ.ਐੱਮ.ਓ. ਰਾਏਕੋਟ ਡਾਕਟਰ ਮਨਦੀਪ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਵਲੋਂ ਸ਼ਹਿਰ ਵਿਚ ਘਰ-ਘਰ ਜਾ ਕੇ ਡੇਂਗੂ ਬੁਖਾਰ ਸਬੰਧੀ ਸਰਵੇ ਕੀਤਾ ਗਿਆ ਅਤੇ ਲਾਰਵਾ ਦੀ ਬਰੀਡਿੰਗ ਚੈੱਕ ਕੀਤੀ ਗਈ ਅਤੇ ਨਗਰ ਨਿਵਾਸੀਆਂ ਨੂੰ ਲਾਰਵੇ ਦੀ ਰੋਕਥਾਮ ਲਈ ਜਾਗਰੂਕ ਕਰਦੇ ਕਿਹਾ ਕਿ ਇਹ ਬੁਖਾਰ ਇਕ ਖਾਸ ਕਿਸਮ ਦੇ ਮੱਛਰ ਏਡਿਜ ਅਜੈਪਿਟੀ ਨਾਮ ਦੇ ਕੱਟਣ ਨਾਲ ਹੁੰਦਾ ਹੈ | ਇਹ ਦਿਨ ਦੇ ਚੜ੍ਹਨ ਅਤੇ ਦਿਨ ਦੇ ਢਲਣ ਸਮੇਂ ਕੱਟਦਾ ਹੈ | ਇਸ ਤਾਪਮਾਨ ਵਿਚ ਡੇਂਗੂ ਦਾ ਲਾਰਵਾ ਜ਼ਿਆਦਾ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ | ਇਹ ਲਾਰਵਾ ਸਾਫ਼ ਖੜੇ੍ਹ ਪਾਣੀ ਵਿਚ ਪੈਦਾ ਹੁੰਦਾ ਹੈ ਜਿਵੇਂ ਕਿ ਫਰਿੱਜ ਦੀ ਟਰੇਅ, ਪਾਣੀ ਦੇ ਡਰੰਮ, ਪਾਣੀ ਦੀਆਂ ਟੈਂਕੀਆਂ, ਟਾਇਰ, ਕਬਾੜ ਆਦਿ ਵਿਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਅਤੇ ਸਮੇਂ-ਸਮੇਂ 'ਤੇ ਪਾਣੀ ਦੀ ਸਫ਼ਾਈ ਕੀਤੀ ਜਾਵੇ | ਇਸ ਟੀਮ ਵਿਚ ਸੁਪਰਵਾਈਜ਼ਰ ਲਖਵਿੰਦਰ ਸਿੰਘ, ਕਮਲਜੀਤ ਸਿੰਘ, ਗੁਰਿੰਦਰਜੀਤ ਸਿੰਘ, ਮੋਹਣ ਸਿੰਘ, ਮਨਜਿੰਦਰ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਪੰਚਾਇਤ ਸੰਮਤੀ ਦੀਆਂ ਬਣਨ ਵਾਲੀਆਂ ਦੁਕਾਨਾਂ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਰਾਏਕੋਟ ਦੇ ਥਾਣਿਆਂ 'ਚ ਮੁਨਸ਼ੀਆਂ ਦੀਆਂ ਬਦਲੀਆਂ ਸੰਬੰਧੀ ਚਰਚਾਵਾਂ ਚਾਰ-ਚੁਫ਼ੇਰੇ
Ad Position 24