20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਇਕ ਠੇਕੇਦਾਰ ਨੇ ਪੰਚਾਇਤ ਸੰਮਤੀ ਦੀਆਂ ਬਣਨ ਵਾਲੀਆਂ ਦੁਕਾਨਾਂ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 31-08-2025
ਜਾਇਦਾਦਾਂ ਵੇਚਾਂਗੇ ਨਹੀਂ, ਆਮਦਨ ਦੇ ਸ੍ਰੋਤ ਪੈਦਾ ਕਰਾਂਗੇ-ਵਿਧਾਇਕ ਹਾਕਮ ਸਿੰਘ
ਗੁਰੂਸਰ ਸੁਧਾਰ, 30 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਅੱਜ ਬੀ.ਡੀ.ਪੀ.ਓ. ਦਫ਼ਤਰ ਸੁਧਾਰ ਵਿਖੇ ਪੰਚਾਇਤ ਸੰਮਤੀ ਦੀ ਜਗ੍ਹਾ ਵਿਚ ਬਣਨ ਵਾਲੀਆਂ 10 ਦੁਕਾਨਾਂ ਦੀ ਉਸਾਰੀ ਦੇ ਕਾਰਜਾਂ ਦੀ ਸ਼ੁਰੂਆਤ ਅਰਦਾਸ ਬੇਨਤੀ ਉਪਰੰਤ ਆਪਣੇ ਹੱਥੀਂ ਕਹੀ ਦਾ ਟੱਕ ਲਗਾ ਕੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਪੰਚਾਇਤ ਸੰਮਤੀ ਸੁਧਾਰ ਦੀਆਂ ਪਹਿਲਾਂ ਵੀ ਦੁਕਾਨਾਂ ਹਨ ਤੇ ਹੁਣ ਹੋਰ ਦੁਕਾਨਾਂ ਦੀ ਉਸਾਰੀ ਹੋ ਜਾਣ ਤੋਂ ਬਾਅਦ ਸੰਮਤੀ ਨੂੰ ਆਮਦਨ 'ਚ ਵਾਧਾ ਹੋ ਜਾਵੇਗਾ ਅਤੇ ਇਹ ਆਮਦਨ ਸਮੁੱਚੇ ਦਫ਼ਤਰ ਦੇ ਖ਼ਰਚਿਆਂ ਦੀ ਪੂਰਤੀ ਲਈ ਆਉਣ ਵਾਲੇ ਸਮੇਂ ਵਿਚ ਹੋਰ ਸਹਾਈ ਸਿੱਧ ਹੋਵੇਗੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਪਾਰਦਰਸ਼ੀ ਢੰਗ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਥਾਂ ਉਨ੍ਹਾਂ ਤੋਂ ਆਮਦਨ ਦੇ ਸ੍ਰੋਤ ਪੈਦਾ ਕਰਨ ਦੇ ਗੰਭੀਰ ਯਤਨ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀ ਸੁਧਾਰ ਦੀਆਂ ਇਨ੍ਹਾਂ ਦੁਕਾਨਾਂ ਦੇ ਪਿੱਛੇ ਜਨਤਕ ਪਖਾਨੇ ਵੀ ਉਸਾਰੇ ਜਾਣਗੇ ਤੇ ਲੋਕਾਂ ਦੀਆਂ ਗੱਡੀਆਂ, ਮੋਟਰਸਾਈਕਲਾਂ ਦੀ ਪਾਰਕਿੰਗ ਲਈ ਵੀ ਢੁੱਕਵੀਂ ਜਗ੍ਹਾ ਛੱਡੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਯੂਥ ਵਿੰਗ ਬਲਾਕ ਪ੍ਰਧਾਨ ਹਰਸ਼ ਜੈਨ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਭਵਨਦੀਪ ਸਿੰਘ, ਸਰਪੰਚ ਰਵਿੰਦਰ ਸਿੰਘ ਮੋਤੀ, ਐੱਸ.ਡੀ.ਓ. ਬਲਵਿੰਦਰ ਸਿੰਘ, ਜੇ.ਈ. ਨਿਤਿਸ਼ ਮਲਹੋਤਰਾ, ਜੇ.ਈ. ਮੋਹਨਦੀਪ, ਟੀ.ਏ.ਅਮਨਦੀਪ ਸਿੰਘ, ਪੰਚ ਰਜਿੰਦਰ ਸਿੰਘ ਬਾਬਾ, ਨਰਿੰਦਰ ਸਿੰਘ ਸੰਘੇੜਾ ਰਾਜੋਆਣਾ ਖੁਰਦ, ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਰਾਜੋਆਣਾ ਆਦਿ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਤੇ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘੋਲੀਆ ਖ਼ੁਰਦ ਸਕੂਲ ਜ਼ੋਨ ਪੱਧਰੀ ਫੁੱਟਬਾਲ ਦੇ ਮੁਕਾਬਲੇ 'ਚ ਅੱਵਲ ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਡੇਂਗੂ ਦੀ ਰੋਕਥਾਮ ਲਈ ਘਰਾਂ ਦੀ ਕੀਤੀ ਗਈ ਚੈਕਿੰਗ
Ad Position 24