20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 31-08-2025
ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਰਾਏਕੋਟ ਵਿਖੇ ਸਰੀਰਕ ਸਿੱਖਿਆ ਵਿਭਾਗ ਤੇ ਐੱਨ.ਐੱਸ.ਐੱਸ ਯੂਨਿਟ ਵਲੋਂ ਪਿ੍ੰਸੀਪਲ ਡਾ: ਰਜਨੀ ਬਾਲਾ ਦੀ ਅਗਵਾਈ ਵਿਚ 'ਰਾਸ਼ਟਰੀ ਖੇਡ ਦਿਵਸ' ਮਨਾਇਆ ਗਿਆ | ਜਿਸ ਦੌਰਾਨ ਪੰਜਾਬ ਦੀਆਂ ਪੁਰਾਤਨ ਤੇ ਵਿਰਾਸਤੀ ਖੇਡਾਂ ਜਿਵੇਂ ਕਿ ਰੱਸਾਕਸੀ, ਭੰਡਾ-ਭੰਡਾਰੀਆ, ਗੀਟੇ, ਕੋਟਲਾ-ਛਪਾਕੀ, ਪੀਚੋ, ਕਿੱਕਲੀ, ਬਾਂਦਰ-ਕੀਲਾ, ਸਾਈਕਲ ਟਾਇਰ ਭਜਾਉਣਾ ਆਦਿ ਕਰਵਾਈਆਂ ਗਈਆਂ | ਇਸ ਮੌਕੇ ਪਿ੍ੰਸੀਪਲ ਡਾ: ਰਜਨੀ ਬਾਲਾ ਨੇ ਕਿਹਾ ਕਿ ਸਮੇਂ ਦੀ ਤਬਦੀਲੀ ਨਾਲ ਵਿਰਾਸਤੀ ਖੇਡਾਂ ਦੀ ਥਾਂ ਨਵੀਂ ਪੀੜ੍ਹੀ ਦੀਆਂ ਨਵੀਂਆਂ ਖੇਡਾਂ ਨੇ ਲੈ ਲਈ ਹੈ | ਇਸ ਲਈ ਨਵੀਂ ਪੀੜ੍ਹੀ ਨੂੰ ਵਿਰਾਸਤੀ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਕਾਲਜ ਵਲੋਂ ਇਹ ਉਪਰਾਲਾ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥਣਾਂ ਪੁਰਾਤਨ ਤੇ ਵਿਰਾਸਤੀ ਖੇਡਾਂ 'ਚ ਹਿੱਸਾ ਲੈਣ ਅਤੇ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਹੋਣ | ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਇਨ੍ਹਾਂ ਵਿਰਾਸਤੀ ਖੇਡਾਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਪ੍ਰਧਾਨ ਰਮੇਸ਼ ਕੌੜਾ, ਜਨਰਲ ਸਕੱਤਰ ਰਜਿੰਦਰ ਕੌੜਾ ਨੇ ਇਹ ਉਪਰਾਲਾ ਕਰਨ 'ਤੇ ਸਰੀਰਕ ਸਿੱਖਿਆ ਵਿਭਾਗ ਦੇ ਅਮਰਜੀਤ ਕੌਰ ਤੇ ਐੱਨ.ਐੱਸ.ਐੱਸ ਯੂਨਿਟ ਇੰਚਾਰਜ ਸਤਵੀਰ ਕੌਰ ਦੀ ਸ਼ਲਾਘਾ ਕੀਤੀ, ਉੱਥੇ ਹੀ ਪ੍ਰਸੰਸਾ ਕਰਕੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ |
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਨੌਂ-ਅਬਾਦ ਸਤਲੁਜ ਦੇ ਬੰਨ੍ਹ 'ਤੇ ਸਥਿਤੀ ਕੰਟਰੋਲ ਹੇਠ-ਠੇਕੇਦਾਰ ਹਰਮੋਹਣ ਸਿੰਘ ਅਗਲੀ ਖ਼ਬਰ ਘੋਲੀਆ ਖ਼ੁਰਦ ਸਕੂਲ ਜ਼ੋਨ ਪੱਧਰੀ ਫੁੱਟਬਾਲ ਦੇ ਮੁਕਾਬਲੇ 'ਚ ਅੱਵਲ
Ad Position 24