20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤਲਵੰਡੀ ਨੌਂ-ਅਬਾਦ ਸਤਲੁਜ ਦੇ ਬੰਨ੍ਹ 'ਤੇ ਸਥਿਤੀ ਕੰਟਰੋਲ ਹੇਠ-ਠੇਕੇਦਾਰ ਹਰਮੋਹਣ ਸਿੰਘ

Ad Position 21
No active advertisement
ਅਜੀਤ ਡੈਸਕ 31-08-2025
ਪ੍ਰਸ਼ਾਸਨ ਬੰਨ੍ਹ ਨੂੰ ਲੱਗੀ ਢਾਹ ਦੀ ਮਜ਼ਬੂਤੀ ਲਈ ਵਿਸ਼ੇਸ਼ ਕਦਮ ਚੁੱਕ ਰਿਹਾ ਹੈ-ਐੱਸ.ਡੀ.ਓ. ਵਿਰਕ
ਹੰਬੜਾਂ, 30 ਅਗਸਤ (ਮੇਜਰ ਹੰਬੜਾਂ)-ਵਗਦੇ ਦਰਿਆ 'ਚ ਬੰਨ੍ਹ ਮਾਰਨ ਵਾਲੇ ਤਜਰਬੇਕਾਰ ਠੇਕੇਦਾਰ ਹਰਮੋਹਣ ਸਿੰਘ ਨੇ ਪਿੰਡ ਤਲਵੰਡੀ ਨੌ-ਅਬਾਦ ਨੇੜੇ ਲੰਘਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮਾਂ ਤੇ ਬੰਨ੍ਹ ਦੀ ਮਜ਼ਬੂਤੀ 'ਤੇ ਤਸੱਲੀ ਪ੍ਰਗਟਾਈ ਤੇ ਕਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਤੇ ਪ੍ਰਸ਼ਾਸਨ ਅਧਿਕਾਰੀ ਐੱਸ.ਡੀ.ਓ, ਜੇ.ਈ ਤੇ ਹੋਰ ਕਰਮਚਾਰੀ ਸਤਲੁਜ ਦਰਿਆ ਦੇ ਬੰਨ੍ਹ 'ਤੇ ਚੱਲ ਰਹੇ ਕੰਮਾਂ 'ਤੇ ਪੂਰੀ ਨਜ਼ਰ ਰੱਖ ਰਹੇ ਹਨ | ਠੇਕੇਦਾਰ ਹਰਮੋਹਣ ਸਿੰਘ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਦੀਆਂ ਹਦਾਇਤਾਂ ਤੇ ਮਹਿਕਮੇਂ ਦੀ ਨਿਗਰਾਨੀ ਹੇਠ ਕੰਮ ਪੂਰੇ ਤੇਜ਼ੀ ਨਾਲ ਚੱਲ ਰਹੇ ਹਨ ਤੇ ਮੇਰੇ ਵਲੋਂ ਵੀ ਦਿਨ-ਰਾਤ ਕੰਮਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਤੇ ਹੁਣ ਤਾਂ ਮੌਸਮ ਵੀ ਠੀਕ ਹੋਣ ਲੱਗਾ ਹੈ ਤੇ ਪਾਣੀ ਦਾ ਪੱਧਰ ਵੀ ਸੀਮਤ ਰੂਪ 'ਚ ਚੱਲ ਰਿਹਾ ਹੈ | ਐੱਸ.ਡੀ.ਓ ਸਾਫਿਲ ਵਿਰਕ ਨੇ ਕਿਹਾ ਕਿ ਸੂਬਾ ਸਰਕਾਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਬੰਨ੍ਹ ਦੀ ਮਜ਼ਬੂਤੀ ਅਤੇ ਲੱਗੀ ਢਾਹ ਦਾ ਰੁੱਖ ਬਦਲਣ ਲਈ ਵਿਸ਼ੇਸ਼ ਕਦਮ ਚੁੱਕ ਰਿਹਾ ਹੈ ਤੇ ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ, ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਹੇਠ ਹੈ | ਜੇ.ਈ. ਕੋਮਲਪ੍ਰੀਤ ਸਿੰਘ, ਜੇ.ਈ. ਸੰਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਪ੍ਰਸ਼ਾਸਨ ਵਲੋਂ ਨਾਜ਼ੁਕ ਥਾਵਾਂ 'ਤੇ ਪਹਿਲਾਂ ਹੀ ਸਟੱਡ ਬਣਾਏ ਗਏ ਸਨ, ਜਿਸ ਕਾਰਨ ਪਿੱਛੇ ਤੋਂ ਆਏ ਓਵਰਫਲੋਅ ਪਾਣੀ ਵੀ ਕੋਈ ਨੁਕਸਾਨ ਨਹੀਂ ਕਰ ਸਕਿਆ ਤੇ ਜੋ ਹੁਣ ਪਾਣੀ ਵਲੋਂ ਢਾਹ ਲਗਾਈ ਗਈ ਸੀ, ਉਸ ਨੂੰ ਵੀ ਠੇਕੇਦਾਰ ਹਰਮੋਹਣ ਸਿੰਘ ਦੀ ਮੱਦਦ ਨਾਲ ਰੋਕਣ 'ਚ ਅਸੀਂ ਸਫ਼ਲ ਰਹੇ ਹਾਂ ਤੇ ਹੁਣ ਕੋਈ ਖ਼ਤਰੇ ਵਾਲੀ ਗੱਲ ਨਹੀਂ ਤੇ ਬੰਨ੍ਹ ਅੰਦਰ ਕਿਸਾਨਾਂ ਦੇ ਪਾਪੂਲਰ ਤੇ ਝੋਨੇ ਦੀਆਂ ਫ਼ਸਲਾਂ ਦਾ ਵੀ ਬਚਾਅ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦਾ ਬੀ.ਕਾਮ ਭਾਗ ਦੂਜਾ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ
Ad Position 24