20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਲੌਜ਼ਮ ਸਕੂਲ ਦੇ ਵਿਦਿਆਰਥੀ ਇੰਟਰੈਕਟ ਕਲੱਬ ਤਹਿਤ ਕਰ ਰਹੇ ਹਨ ਲੋਕ ਭਲਾਈ ਕਾਰਜ

Ad Position 21
No active advertisement
ਅਜੀਤ ਡੈਸਕ 31-08-2025
ਜਗਰਾਉਂ, 30 ਅਗਸਤ (ਵਿਨੋਦ ਕੁਮਾਰ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਰੋਟਰੀ ਕਲੱਬ ਦੇ ਅਧੀਨ ਚੱਲ ਰਹੇ ਇੰਟਰੈਕਟ ਕਲੱਬ ਦੇ ਸਕੂਲੀ ਵਿਦਿਆਰਥੀ ਨੇ ਸਕੂਲ, ਆਪਣੇ ਵਲੋਂ ਅਤੇ ਅਧਿਆਪਕ ਸਾਹਿਬਾਨ ਦੇ ਸਹਿਯੋਗ ਸਦਕਾ ਇਕੱਤਰ ਕੀਤੇ ਫੰਡ ਦਾ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਮਨੁੱਖਤਾ ਦੀ ਸੇਵਾ ਹਸਨਪੁਰ ਵਿਖੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀਆਂ ਕੀਤੀਆਂ | ਉਨ੍ਹਾਂ ਇਹ ਸੇਵਾ ਇੱਥੋਂ ਦੇ ਪਹਿਲੇ ਪਿ੍ੰਸੀਪਲ ਸਵ: ਡਾ: ਅਮਰਜੀਤ ਕੌਰ ਨਾਜ਼ ਦੀ ਯਾਦ ਨੂੰ ਸਮਰਪਿਤ ਕੀਤੀ | ਇਹ ਕਾਰਜ ਕਲੱਬ ਦੇ ਇੰਚਾਰਜ ਮਿ: ਨਵਜੀਤ ਸਿੰਘ ਅਤੇ ਮਿਸਿਜ਼ ਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਹੋਇਆ | ਇਸ ਮੌਕੇ ਸਕੂਲ ਦੇ ਪਿ੍ੰ. ਡਾ. ਨਵਨੀਤ ਕੌਰ ਨੇ ਕਿਹਾ ਕਿ ਡਾ: ਨਾਜ਼ ਦੁਆਰਾ ਚਲਾਏ ਇਸ ਇੰਟਰੈਕਟ ਕਲੱਬ ਨੂੰ ਅਸੀਂ ਹਮੇਸ਼ਾਂ ਚਲਦਾ ਰੱਖਾਂਗੇ ਤੇ ਵਿਦਿਆਰਥੀਆਂ ਨੂੰ ਲੋਕ-ਭਲਾਈ ਕਾਰਜਾਂ ਵੱਲ ਜੋੜ ਕੇ ਮਨੁੱਖਤਾ ਦੀ ਸੇਵਾ ਵੱਲ ਪ੍ਰੇਰਿਤ ਕਰਦੇ ਰਹਾਂਗੇ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਇਸ ਨਾਲ ਵਿਦਿਆਰਥੀਆਂ ਵਿਚ ਆਪਣੇ ਪਰਿਵਾਰ ਪ੍ਰਤੀ ਸਤਿਕਾਰ ਦੀ ਭਾਵਨਾ ਵਧਦੀ ਹੈ | ਸਕੂਲ ਦੇ ਚੇਅਰਮੈਨ ਸ: ਹਰਭਜਨ ਸਿੰਘ ਜੌਹਲ, ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸ: ਰਛਪਾਲ ਸਿੰਘ ਅਤੇ ਸ: ਗੁਰਜਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪੂਰਾ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਜਾਗਰੂਕਤਾ ਪੰਦ੍ਹਰਵਾੜੇ ਤਹਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵਲੋਂ 8ਵਾਂ ਖ਼ੂਨਦਾਨ ਕੈਂਪ 6 ਨੂੰ
Ad Position 24