19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਏਗੀ- ਡਾ. ਕੇ. ਐੱਨ. ਐੱਸ. ਕੰਗ

ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਬੇਮਿਸਾਲ ਸ਼ਰਧਾ, ਸਤਿਕਾਰ ਨਾਲ ਮਨਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਮੁੱਚੀ ਕੈਬਨਿਟ ਵਲੋਂ ਸੰਗਤ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ ਖੁਰਾਲਗੜ੍ਹ ਦੀ ਧਰਤੀ ’ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ, ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿਚ ਹਲਕਾ ਦਾਖਾ ਦੀ ਸੰਗਤ ਵੀ ਸ਼ਿਰਕਤ ਕਰੇਗੀ, ਇਹ ਪ੍ਰਗਟਾਵਾ ‘ਆਪ’ ਪਾਰਟੀ ਦੇ ਹਲਕਾ ਦਾਖਾ ਇੰਚਾਰਜ, ਆਗਾਮੀ 2027 ਪੰਜਾਬ ਚੋਣਾਂ ਲਈ ਉਮੀਦਵਾਰ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਕੀਤਾ। ਡਾ: ਕੰਗ ਨੇ ਕਿਹਾ ਕਿ ਬੇਗ਼ਮਪੁਰਾ ਦੇ ਸੰਕਲਪ ਦੇ ਬਾਨੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜ ਰਹੀਆਂ ਕਈ ਸ਼ੋਭਾ ਯਾਤਰਾਵਾਂ ਗੁਆਂਢੀ ਰਾਜਾਂ ਤੋਂ ਖੁਰਾਲਗੜ੍ਹ ਪਹੁੰਚਣਗੀਆਂ।

Ad Position 21
No active advertisement
ਡਾ: ਕੇ.ਐੱਨ.ਐੱਸ. ਕੰਗ 20-11-2026
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਬੇਮਿਸਾਲ ਸ਼ਰਧਾ, ਸਤਿਕਾਰ ਨਾਲ ਮਨਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਮੁੱਚੀ ਕੈਬਨਿਟ ਵਲੋਂ ਸੰਗਤ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ ਖੁਰਾਲਗੜ੍ਹ ਦੀ ਧਰਤੀ ’ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ, ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿਚ ਹਲਕਾ ਦਾਖਾ ਦੀ ਸੰਗਤ ਵੀ ਸ਼ਿਰਕਤ ਕਰੇਗੀ, ਇਹ ਪ੍ਰਗਟਾਵਾ ‘ਆਪ’ ਪਾਰਟੀ ਦੇ ਹਲਕਾ ਦਾਖਾ ਇੰਚਾਰਜ, ਆਗਾਮੀ 2027 ਪੰਜਾਬ ਚੋਣਾਂ ਲਈ ਉਮੀਦਵਾਰ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਕੀਤਾ। ਡਾ: ਕੰਗ ਨੇ ਕਿਹਾ ਕਿ ਬੇਗ਼ਮਪੁਰਾ ਦੇ ਸੰਕਲਪ ਦੇ ਬਾਨੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜ ਰਹੀਆਂ ਕਈ ਸ਼ੋਭਾ ਯਾਤਰਾਵਾਂ ਗੁਆਂਢੀ ਰਾਜਾਂ ਤੋਂ ਖੁਰਾਲਗੜ੍ਹ ਪਹੁੰਚਣਗੀਆਂ। ਰਾਗੀ-ਢਾਡੀ, ਕਵੀਸ਼ਰ, ਪ੍ਰਚਾਰਕ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਅਤੇ ਸਿੱਖਿਆਵਾਂ, ਜੋ ਸਮਾਜ ਦੇ ਹਰ ਵਰਗ ਨੂੰ ਭਰਮ ਭੁਲੇਖਿਆਂ ’ਚੋਂ ਕੱਢ ਰਹੀਆਂ, ਦਾ ਵਰਣਨ ਕਰਨਗੇਂ। ਡਾ: ਕੇ.ਐੱਨ.ਐੱਸ ਕੰਗ ਵਲੋਂ ਹਲਕਾ ਦਾਖਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਤਿੰਨ ਰੋਜ਼ਾ ਇਸ ਧਾਰਮਿਕ ਸਮਾਗਮ ਦਾ ਲਾਹਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਹਲਕਾ ਦਾਖਾ ’ਚ ਖੇਡ ਗਰਾਊਂਡ-ਕਮ ਪਾਰਕ ਵਿਖੇ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸਤੰਬਰ ਮਹੀਨੇ ਡਰੋਨ ਸ਼ੋਅ ਕਰਵਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਨੂਰਪੁਰ ਬੇਟ ਦੀਆਂ ਵਿਦਿਆਰਥਣਾਂ ਨੇ ਬਲਾਕ ਪੱਧਰੀ ਮੇਲੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਜਗਰਾਉਂ ਵਿਖੇ ਸਬਜੈਕਟ ਮੇਲਾ ਸਮਾਪਤ
Ad Position 24