ਹੰਬੜਾਂ, 2 ਸਤੰਬਰ (ਹਰਵਿੰਦਰ ਸਿੰਘ ਮੱਕੜ)-ਸਤਲੁਜ ਦਰਿਆ ਵਿਚ ਪਾਣੀ ਵੱਧ ਆਉਣ ਨਾਲ ਬੇਟ ਇਲਾਕੇ ਦੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀ ਲੁਧਿਆਣਾ ਸ਼ਹਿਰ ਨੂੰ ਬਚਾਉਣ ਲਈ ਕਿਸੇ ਵੀ ਸਮੇਂ ਬੁੱਢੇ ਦਰਿਆ ਦੇ ਬੰਨ੍ਹ ਨੂੰ ਤੁੜਵਾ ਸਕਦੇ ਹਨ | ਅੱਜ ਲੋਕਾਂ ਨੂੰ ਹੌਂਸਲਾ ਦੇਣ ਦੇ ਮੰਤਵ ਨਾਲ ਹਲਕਾ ਦਾਖਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਆਪਣੀ ਟੀਮ ਨਾਲ ਵਲੀਪੁਰ ਕਲਾਂ ਵਿਖੇ ਸਤਲੁਜ ਦਰਿਆ ਅਤੇ ਬੁੱਢੇ ਦਰਿਆ ਦੇ ਬੰਨ੍ਹਾਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵਕ ਮਨਪ੍ਰੀਤ ਸਿੰਘ ਸੇਖੋਂ ਈਸੇਵਾਲ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪ੍ਰਧਾਨ ਗੁਰਮੀਤ ਸਿੰਘ ਪੁੜੈਣ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਟੋਨੀ, ਸਾਬਕਾ ਸਰਪੰਚ ਜਗੀਰ ਸਿੰਘ, ਕੇਹਰ ਸਿੰਘ ਬਾਣੀਏਵਾਲ, ਸਾਬਕਾ ਸਰਪੰਚ ਉਜਾਗਰ ਸਿੰਘ, ਸਾਬਕਾ ਸਰਪੰਚ ਅਲਬੇਲ ਸਿੰਘ ਵੀ ਸ਼ਾਮਿਲ ਸਨ | ਇਸ ਮੌਕੇ ਕੈਪਟਨ ਸੰਧੂ ਨੇ ਲੋਕਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਬੇਟ ਇਲਾਕੇ ਦੇ ਸਾਰੇ ਲੋਕ ਪੂਰੀ ਤਰ੍ਹਾਂ ਇਕਜੁੱਟ ਰਹਿਣ ਤੇ ਲੋੜਵੰਦਾਂ ਦੀ ਮਦਦ ਕਰਨ ਕਿਉਂਕਿ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ | ਇਸ ਮੌਕੇ ਪ੍ਰੀਤਮ ਸਿੰਘ, ਕਰਨੈਲ ਸਿੰਘ ਕਾਕੂ, ਹਰਜੀਤ ਸਿੰਘ ਧਾਲੀਵਾਲ, ਨੰਬਰਦਾਰ ਗੁਰਚਰਨ ਸਿੰਘ, ਭਗਵੰਤ ਸਿੰਘ ਹਾਂਸ, ਸਾਵਣ ਸਿੰਘ, ਦੀਦਾਰ ਸਿੰਘ ਘਮਣੇਵਾਲ, ਸੁੱਖਾ ਧਾਲੀਵਾਲ, ਨਿੱਕੂ ਅਹੂਜਾ, ਗੁਰਮੇਲ ਸਿੰਘ ਤੇ ਇਲਾਕਾ ਵਾਸੀ ਹਾਜ਼ਰ ਸਨ |