25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ ਦਰਿਆ ਤਲਵੰਡੀ ਨੌ-ਅਬਾਦ 'ਚ ਲੱਗੀ ਢਾਹ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ <br/>

Ad Position 21
No active advertisement
ਅਜੀਤ ਡੈਸਕ 03-09-2025
ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਸਤਲੁਜ ਦਰਿਆ 'ਚ ਪਾਣੀ ਦੇ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਪਿੰਡ ਤਲਵੰਡੀ ਨੌ-ਅਬਾਦ ਦੇ ਨਾਜ਼ੁਕ ਪੁਆਇੰਟ, ਜਿੱਥੇ ਪਿਛਲੇ ਦਿਨਾਂ ਤੋਂ ਤੇਜ਼ ਪਾਣੀ ਦੇ ਵਹਾਅ ਵਲੋਂ ਢਾਹ ਲਗਾਈ ਗਈ ਹੈ ਤੇ ਇਸ ਪੁਆਇੰਟ ਦਾ ਆਲਾ ਅਧਿਕਾਰੀ ਦੌਰਾ ਕਰ ਚੁੱਕੇ ਹਨ, ਜਿਸ 'ਤੇ ਠੇਕੇਦਾਰ ਹਰਮੋਹਣ ਸਿੰਘ ਵਲੋਂ ਮਹਿਕਮੇ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਲੱਗੀ ਢਾਹ ਨੂੰ ਰੋਕਣ ਲਈ ਕੋਸ਼ਿਸ਼ ਜਾਰੀ ਹਨ | ਠੇਕੇਦਾਰ ਹਰਮਹੋਣ ਸਿੰਘ ਨੇ ਦੱਸਿਆ ਕਿ ਜੇ.ਸੀ.ਬੀ. ਮਸ਼ੀਨਾਂ ਅਤੇ ਕਾਮਿਆਂ ਦੀ ਮਦਦ ਨਾਲ ਢਾਹ ਲੱਗੇ ਪੁਆਇੰਟ 'ਤੇ ਦਰਿਆ ਦੇ ਪਾਣੀ ਦਾ ਰੁਖ ਬਦਲਣ ਲਈ ਦਰੱਖਤ ਸੁੱਟੇ ਜਾ ਰਹੇ ਹਨ ਤੇ ਮਿੱਟੀ ਦੀਆਂ ਬੋਰੀਆਂ ਰਾਹੀਂ ਢਾਹ ਨੂੰ ਰੋਕਣ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ ਤੇ ਢਾਹ ਨੂੰ ਰੋਕਣ ਲਈ ਪੂਰੀ ਤਾਕਤ ਨਾਲ ਕੰਮ ਜਾਰੀ ਹਨ | ਇਸ ਮੌਕੇ ਐੱਸ.ਡੀ.ਓ. ਸਾਫ਼ਿਲ ਵਿਰਕ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵਰ੍ਹਦੇ ਮੀਂਹ 'ਚ ਸਤਲੁਜ ਦਰਿਆਂ ਦੇ ਤਲਵੰਡੀ ਨੌ-ਅਬਾਦ ਦੇ ਸਪਰ 'ਤੇ ਬਚਾਅ ਕਾਰਜ ਜਾਰੀ ਹਨ ਤੇ ਠੇਕੇਦਾਰ ਹਰਮੋਹਣ ਸਿੰਘ ਦੀ ਟੀਮ ਅਤੇ ਮਹਿਕਮਾ ਪੂਰੀ ਤਨਦੇਹੀ ਨਾਲ ਬਚਾਅ ਕਾਰਜਾਂ 'ਚ ਲੱਗਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਲੁਧਿਆਣਾ 'ਚ 1.09 ਲੱਖ ਅਯੋਗ ਰਾਸ਼ਨ ਕਾਰਡ ਧਾਰਕ ਹਟਾਏ <br/> ਅਗਲੀ ਖ਼ਬਰ ਕੈਪਟਨ ਸੰਧੂ ਨੇ ਵਲੀਪੁਰ ਕਲਾਂ ਵਿਖੇ ਸਤਲੁਜ ਦਰਿਆ ਤੇ ਬੁੱਢੇ ਦਰਿਆ ਦਾ ਕੀਤਾ ਦੌਰਾ
Ad Position 24