ਜ਼ਿਲ੍ਹਾ ਲੁਧਿਆਣਾ 'ਚ 1.09 ਲੱਖ ਅਯੋਗ ਰਾਸ਼ਨ ਕਾਰਡ ਧਾਰਕ ਹਟਾਏ <br/>
ਅਜੀਤ ਡੈਸਕ
03-09-2025
ਈ-ਸ਼੍ਰਮ ਕਾਰਡ ਧਾਰਕ ਰਾਸ਼ਨ ਤੋਂ ਵਾਂਝੇ: ਇਸ ਦੌਰਾਨ ਪੰਜਾਬ ਸਰਕਾਰ 'ਤੇ ਵੀ ਸਵਾਲ ਉੱਠ ਰਹੇ ਹਨ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 1.50 ਲੱਖ ਈ-ਸ਼੍ਰਮ ਕਾਰਡ ਧਾਰਕ, ਜਿਨ੍ਹਾਂ ਨੇ ਈ-ਕੇ.ਵਾਈ.ਸੀ. ਪੂਰੀ ਕਰ ਲਈ ਹੈ, ਪਿਛਲੇ 6 ਮਹੀਨਿਆਂ ਤੋਂ ਰਾਸ਼ਨ ਲਈ ਡਿਪੂਆਂ ਦੇ ਚੱਕਰ ਕੱਟ ਰਹੇ ਹਨ | ਇਹ ਲੋਕ ਸਰਕਾਰ ਦੀ ਅਣਗਹਿਲੀ ਕਾਰਨ ਮੁਫ਼ਤ ਅਨਾਜ ਤੋਂ ਵਾਂਝੇ ਹਨ | ਜਦਕਿ ਸੂਬਾ ਸਰਕਾਰ ਕੇਂਦਰ 'ਤੇ ਰਾਸ਼ਨ ਕਾਰਡ ਕੱਟਣ ਦੇ ਦੋਸ਼ ਲਗਾਉਂਦੀ ਹੈ, ਇਸ ਮੁੱਦੇ ਨੇ ਸਰਕਾਰ ਨੂੰ ਵਿਵਾਦਾਂ 'ਚ ਘੇਰ ਲਿਆ ਹੈ |