ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ
ਅਜੀਤ ਡੈਸਕ
05-09-2025
ਹੜ੍ਹ ਪੀੜ੍ਹਤਾਂ ਲਈ 'ਵਾਰਿਸ ਪੰਜਾਬ ਦੇ' ਹਲਵਾਰਾ ਇਕਾਈ ਨੇ ਰਾਹਤ ਸਮੱਗਰੀ ਭੇਜੀ
ਹਲਵਾਰਾ, 4 ਸਤੰਬਰ (ਮਨਦੀਪ ਸਿੰਘ ਉੱਭੀ)-ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਉਸ ਸਮੇਂ ਸਾਫ਼ ਨਜ਼ਰ ਆਈ ਜਦੋਂ ਇਸ ਕੁਦਰਤੀ ਕਰੋਪੀ ਕਾਰਨ ਲਗਪਗ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਤਾਂ ਇਸ ਸੰਕਟ ਦੀ ਘੜੀ 'ਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਹਲਵਾਰਾ ਇਕਾਈ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੱਸ ਅੱਡੇ ਨਜ਼ਦੀਕ ਸਥਿਤ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਰਾਸ਼ਨ ਦੀਆਂ ਭਰੀਆਂ ਦੋ ਟਰਾਲੀਆਂ ਰਵਾਨਾ ਕੀਤੀਆਂ | ਉਕਤ ਰਾਸ਼ਨ ਸਮੱਗਰੀ ਵਾਲੀਆਂ ਟਰਾਲੀਆਂ ਭੇਜਣ ਸਮੇਂ 'ਵਾਰਿਸ ਪੰਜਾਬ ਦੇ' ਆਗੂ, ਕਾਰਕੁੰਨ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਅੰਦਰ ਹਾਜ਼ਰ ਸਨ |