ਗੁਰੂਸਰ ਸੁਧਾਰ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੂਬੇ ਅੰਦਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਗਠਿਤ ਕੀਤੀ ਗਈ ਹੜ੍ਹ ਪੀੜਤ ਰਾਹਤ ਕਾਰਜ ਕਮੇਟੀ ਰੱਤੋਵਾਲ ਦੇ ਪ੍ਰਬੰਧਕਾਂ ਵਲੋਂ ਐੱਨ.ਆਰ.ਆਈਜ਼. ਵੀਰਾਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਅਤੇ ਨਿਹਾਲੇ ਵਾਲਾ ਵਾਸਤੇ ਪਸ਼ੂਆਂ ਲਈ ਆਚਾਰ ਤੇ ਚੌਕਰ ਭੇਜਿਆ ਗਿਆ | ਇਸ ਤੋਂ ਪਹਿਲਾਂ ਕਮੇਟੀ ਵਲੋਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਲਈ ਰਾਸ਼ਨ ਸਮੱਗਰੀ ਆਦਿ ਭੇਜੀ ਗਈ ਸੀ | ਅੱਜ ਪਸ਼ੂਆਂ ਲਈ ਖੁਰਾਕ ਤੇ ਆਚਾਰ ਵਾਲੀ ਟਰਾਲੀ ਨੂੰ ਪਿੰਡ ਰੱਤੋਵਾਲ ਤੋਂ ਪਿੰਡ ਵਾਸੀਆਂ ਵਲੋਂ ਰਵਾਨਾ ਕੀਤਾ ਗਿਆ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਮੋਤੀ, ਸਾਬਕਾ ਸਰਪੰਚ ਗੁਰਚੀਨ ਸਿੰਘ ਚਾਹਲ, ਪੰਚ ਗੁਰਿੰਦਰਜੀਤ ਢਿੱਲੋਂ, ਪੰਚ ਲਖਵੀਰ ਲੱਕੀ, ਪੰਚ ਮਨਜੀਤ ਸਿੰਘ, ਮਿ.ਮਨਦੀਪ ਉਭੀ, ਹਰਮੀਤ ਸਿੰਘ ਮੀਤਾ, ਪਰਮਿੰਦਰ ਸਿੰਘ ਧਾਲੀਵਾਲ, ਸਾਬਕਾ ਪੰਚ ਬਲਵਿੰਦਰ ਸਿੰਘ ਧਾਲੀਵਾਲ, ਰਾਜਵਿੰਦਰ ਰਾਜੂ, ਜਤਿੰਦਰਪਾਲ ਰਾਣਾ, ਜਸਪਾਲ ਸਿੰਘ ਚਾਹਲ, ਨਰਿੰਦਰ ਸਿੰਘ, ਗੁਰਪ੍ਰੀਤ ਗੋਪੀ, ਸਾਬਕਾ ਸਰਪੰਚ ਗੁਰਬਚਨ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਭਾਰੀ ਗਿਣਤੀ ਅੰਦਰ ਹਾਜ਼ਰ ਸਨ |