ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ 'ਚ ਦੁਸਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਦੁਸਹਿਰਾ ਕਮੇਟੀ ਰਾਏਕੋਟ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਅਗਵਾਈ ਹੇਠ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਜਿਸ ਤਹਿਤ ਦੁਸਹਿਰੇ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਦੁਸਹਿਰੇ ਸਮਾਗਮ ਸਬੰਧੀ ਸੱਦਾ ਪੱਤਰ ਦਿੱਤਾ | ਇਸ ਮੌਕੇ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਰਾਮ ਕੁਮਾਰ ਛਾਪਾ, ਚੇਅਰਮੈਨ ਨਰਿੰਦਰ ਕੁਮਾਰ ਡਾਬਰ, ਵਾਈਸ ਚੇਅਰਮੈਨ ਅਮਨ ਸਿੰਘ ਮਾਂਗਟ, ਪ੍ਰਧਾਨ ਮਨੋਹਰ ਲਾਲ ਲਾਡੀ, ਸੀਨੀ: ਮੀਤ ਪ੍ਰਧਾਨ ਯਸ਼ਪਾਲ ਬਿੱਟੂ ਜੈਨ, ਮੀਤ ਪ੍ਰਧਾਨ ਈਸ਼ੂ ਪਾਸੀ, ਖਜ਼ਾਨਚੀ ਰਾਜਨ ਪਰੂਥੀ, ਸਹਾਇਕ ਖਜਾਨਚੀ ਅਮਨ ਸ਼ਰਮਾ, ਸੈਕਟਰੀ ਬੀਰਬਲ ਵਰਮਾ, ਜੁਆਇੰਟ ਸੈਕਟਰੀ ਗੁਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਪ੍ਰਵੀਨ ਅਗਰਵਾਲ, ਏਜੰਡਾ ਸੈਕਟਰੀ ਜਗਦੇਵ ਸਿੰਘ ਜ਼ੈਬਾ, ਸੱਭਿਆਚਾਰਕ ਕਮੇਟੀ ਦੇ ਪ੍ਰਧਾਨ ਅਸ਼ੋਕ ਨਿਹਾਲਾ, ਝਾਕੀਆਂ ਦੇ ਪ੍ਰਬੰਧਕ ਕੁਲਵੰਤ ਰਾਏ ਖੁਰਾਣਾ, ਅਗਜੈਕਟਿਵ ਕਮੇਟੀ ਦੇ ਮੈਂਬਰ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਜਗਤਾਰ ਸਿੰਘ ਤਾਰਾ ਤਲਵੰਡੀ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ, ਮਦਨ ਲਾਲ ਅਗਰਵਾਲ, ਪ੍ਰਦੀਪ ਜਿੰਦਲ, ਇਮਰਾਨ ਖਾਂ, ਸੁਰੇਸ਼ ਗਰਗ, ਸਲਿਲ ਜੈਨ, ਵਿਨੋਦ ਖੁਰਮੀ, ਕਮਲ ਗੋਇਲ, ਸੰਦੀਪ ਸਿਸੋਦੀਆ ਆਦਿ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ 2 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਮਨਾਏ ਜਾ ਰਹੇ ਦੁਸ਼ਹਿਰੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ |