ਰਾਏਕੋਟ, 23 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਦਰਾਂ ਵਿਚ ਕੀਤੇ ਸੁਧਾਰ ਨਾਲ ਦੇਸ਼ ਦੀ ਜਨਤਾ ਨੂੰ ਵੱਡੀ ਬੱਚਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਪਾਰੀ ਵਰਗ ਨੂੰ ਕਰਿਆਨਾ, ਕਾਰਾਂ, ਕੱਪੜਾ ਤੇ ਫੁੱਟਵੇਅਰ, ਸਿਹਤ ਬੀਮਾ, ਦਵਾਈਆਂ, ਸਟੇਸ਼ਨਰੀ, ਟਰੈਕਟਰ, ਮੋਟਰਸਾਈਕਲ, ਐੱਲ.ਸੀ.ਡੀ, ਏਅਰ ਕੰਡੀਸ਼ਨਰ ਦੀਆਂ ਜੀ.ਐੱਸ.ਟੀ ਦਰਾਂ ਵਿਚ ਵੱਡੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਵਪਾਰੀ ਵਰਗ ਦੇ ਵਪਾਰ ਵਿਚ ਖੁਸ਼ਹਾਲੀ ਆਵੇਗੀ ਕਿਉਂਕਿ ਤਿਉਹਾਰੀ ਸੀਜ਼ਨ (ਨਿਵਰਾਤਰੇ, ਦੀਵਾਲੀ) ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੀ ਖਰੀਦੋ-ਫਰੋਖਤ ਵਧੇਗੀ | ਜਿਸ ਨਾਲ ਵਪਾਰੀ ਵਰਗ ਨੂੰ ਚੋਖਾ ਵਾਧਾ ਹੋਣ ਦੇ ਆਸਾਰ ਹਨ | ਇਸ ਲਈ ਉਹ ਸਰਕਾਰ ਦੇ ਇਸ ਫ਼ੈਸਲੇ ਦਾ ਭਰਵਾਂ ਸਵਾਗਤ ਕਰਦੇ ਹਨ |