ਜਗਰਾਉਂ, 23 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤ ਸਰਕਾਰ ਵਲੋਂ ਜੋ ਦੇਸ਼ ਭਰ 'ਚ ਜੀ.ਐੱਸ.ਟੀ. 'ਤੇ ਤਬਦੀਲੀਆਂ ਕੀਤੀਆਂ ਹਨ ਉਨ੍ਹਾਂ ਦਾ ਜਿੱਥੇ ਵੱਖ-ਵੱਖ ਅਦਾਰਿਆਂ, ਸਨਅਤਕਾਰਾਂ, ਇੰਡਸਟਰੀ ਨੂੰ ਫਾਇਦਾ ਹੋਵੇਗਾ, ਉੱਥੇ ਟਰੈਕਟਰ ਖ਼ਰੀਦਣ ਵਾਲਿਆਂ ਨੂੰ ਵੀ ਲਾਭ ਮਿਲੇਗਾ | ਇਸ ਸਬੰਧੀ ਜਗਰਾਉਂ ਸਿੰਘ ਟਰੈਕਟਰ ਏਜੰਸੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਕਲੇਰ ਨੇ ਕਿਹਾ ਕਿ ਜੀ.ਐੱਸ.ਟੀ. ਦੀ ਛੋਟ ਕਾਰਨ ਇਕ ਲੱਖ ਪਿੱਛੇ 7000 ਰੁਪਏ ਦਾ ਟਰੈਕਟਰ ਖ਼ਰੀਦਣ 'ਤੇ ਫਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਸਵਰਾਜ ਟਰੈਕਟਰ ਖ਼ਰੀਦਣ 'ਤੇ ਕਿਸਾਨ ਇਸਦਾ ਲਾਭ ਲੈਣ | ਉਨ੍ਹਾਂ ਕਿਹਾ ਕਿ ਟਰੈਕਟਰਾਂ ਦੇ ਪਾਰਟਸ ਖ਼ਰੀਦਣ ਵੇਲੇ ਵੀ ਜੀ.ਐੱਸ.ਟੀ. 'ਤੇ ਛੋਟ ਮਿਲੇਗੀ | ਉਨ੍ਹਾਂ ਕਿਹਾ ਕਿ ਇਹ ਭਾਰਤ ਸਰਕਾਰ ਦਾ ਕਿਸਾਨਾਂ ਲਈ ਵਧੀਆ ਫ਼ੈਸਲਾ ਹੈ ਜੋ ਕਿ ਕਿਸਾਨੀ ਨਾਲ ਸਬੰਧਿਤ ਮਸ਼ੀਨਰੀ 'ਤੇ ਜੀ.ਐੱਸ.ਟੀ. ਘਟਾਇਆ ਗਿਆ ਹੈ |