05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿੱਧਵਾਂ ਕਾਲਜ ਵਿਖੇ ਐੱਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਪ੍ਰਸਾਰ ਭਾਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਖ਼ਾਲਸਾ ਕਾਲਜ ਫ਼ਾਰ ਵੂਮੈਨ, ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਐੱਨ.ਐੱਸ.ਐੱਸ. ਯੂਨਿਟ ਵਲੋਂ ਆਯੋਜਿਤ ਇਕ ਰੋਜ਼ਾ ਕੈਂਪ ਦੇ ਚੌਥੇ ਦਿਨ ਪ੍ਰਸਾਰ ਭਾਸ਼ਣ ਆਯੋਜਿਤ ਕੀਤਾ | ਜਿਸ ਵਿਚ ਮੁੱਖ ਬੁਲਾਰੇ ਡਾ. ਸੰਦੀਪ ਕਟਾਰੀਆ (ਪਿ੍ੰਸੀਪਲ ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਕਿਹਾ ਤੇ ਪੌਦਾ ਭੇਟ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ | ਡਾ. ਸੰਦੀਪ ਕਟਾਰੀਆ ਨੇ ਵਲੰਟੀਅਰਾਂ ਨੂੰ ਮੁਖਾਤਿਬ ਹੁੰਦਿਆਂ ਆਤਮ-ਵਿਸ਼ਵਾਸ, ਸਹੀ ਟੀਚਿਆਂ ਦੀ ਚੋਣ, ਟੀਮ-ਵਰਕ, ਜੀਵਨ ਦੀਆਂ ਕਮੀਆਂ ਪ੍ਰਤੀ ਜਾਗਰੂਕਤਾ, ਤਰੱਕੀ ਦੇ ਰਾਹ ਚੱਲਣ ਦੇ ਵਸੀਲਿਆਂ ਨੂੰ ਨਿਖਰਣ-ਪਰਖਣ ਦੀ ਲੋੜ 'ਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਡਿਜ਼ੀਟਲ ਇੰਡੀਆ ਵਿਚ ਤਕਨਾਲੌਜੀ ਦੇ ਸਕਾਰਾਤਮਿਕ ਪ੍ਰਭਾਵ ਦੇ ਨਾਲ-ਨਾਲ ਵਿਭਿੰਨ ਦੇਸ਼ਾਂ ਵਿਚ ਹੋਈ ਖੋਜ ਦੇ ਤੱਥਾਂ ਅਧਾਰਿਤ ਸਿੱਖਿਆ ਸਬੰਧੀ ਨੀਤੀਆਂ, ਅਧਿਆਪਕ-ਵਿਦਿਆਰਥੀ ਸੰਵਾਦ ਅਤੇ ਕਿਤਾਬਾਂ ਪੜ੍ਹਨ ਦੀ ਸਮੱਰਥਾ ਰਾਹੀ ਗਿਆਨ ਵਿਚ ਵਾਧਾ ਕਰਨ ਦੀਆਂ ਵਿਧੀਆਂ ਨੂੰ ਤਰਜ਼ੀਹ ਦਿੱਤੀ | ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸੰਸਥਾ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਸਮਾਗਮ ਦਾ ਆਯੋਜਨ ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ, ਡਾ. ਅਮਨਦੀਪ ਕੌਰ ਅਤੇ ਪ੍ਰੋ. ਗੁਰਜੀਤ ਸਿੰਘ ਦੀ ਨਿਗਰਾਨੀ ਅਧੀਨ ਸਫ਼ਲ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨਾਭਾ ਦੀ ਡੀ.ਐੱਸ.ਪੀ ਮਨਦੀਪ ਕੌਰ ਨੂੰ ਤੁਰੰਤ ਬਰਖਾਸਤ ਕਰੇ- ਮਾ: ਕਮਾਲਪੁਰਾ, ਮਾਨ ਗੁੜੇ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਦੀ ਅਗਵਾਈ ਹੇਠ ਚੱਲ ਰਿਹਾ ਧਰਨਾ ਦਸਵੇਂ ਦਿਨ ਵੀ ਜਾਰੀ
Ad Position 24