05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬੀ.ਕੇ.ਯੂ. ਡਕੌਂਦਾ ਦੀ ਅਗਵਾਈ ਹੇਠ ਚੱਲ ਰਿਹਾ ਧਰਨਾ ਦਸਵੇਂ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 25-09-2025
ਰਾਏਕੋਟ, 24 ਸਤੰਬਰ (ਸੁਸ਼ੀਲ)-ਗਰੀਨ ਫੀਲਡ ਹਾਈਵੇ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਪਿਛਲੇ ਕਰੀਬ ਦਸ ਦਿਨਾਂ ਤੋਂ ਬੀ.ਕੇ.ਯੂ ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸੁਣਵਾਈ ਨਾਂ ਕੀਤੇ ਜਾਣ ਕਾਰਨ ਕਿਸਾਨਾਂ ਦਾ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ | ਇਸ ਮੌਕੇ ਰੋਸ ਧਰਨੇ ਦੌਰਾਨ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਨੇ ਕਿਹਾ ਕਿ ਬਠਿੰਡਾ ਗਰੀਨ ਫੀਲਡ ਹਾਈਵੇ ਲਈ ਜਮੀਨ ਐਕਵਾਇਰ ਕਰਨ ਸਮੇਂ ਸਰਕਾਰ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈਂ ਕਿਉਂਕਿ ਰਾਏਕੋਟ ਤਹਿਸੀਲ ਨਾਲ ਸੰਬੰਧਿਤ ਪਿੰਡ ਹਲਵਾਰਾ ਤੋਂ ਲੈਕੇ ਪਿੰਡ ਚੱਕ ਭਾਈਕਾ ਤੱਕ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਉਪਰੰਤ ਬਿਨਾਂ ਕੋਈ ਮੁਆਵਜ਼ਾ ਦਿੱਤੇ ਬਿਨ੍ਹਾਂ ਹੀਂ ਖੜ੍ਹਾ ਝੋਨਾ ਜਿਸ 'ਤੇ ਲਗਭਗ ਦਸ ਹਜ਼ਾਰ ਪ੍ਰਤੀ ਏਕੜ ਕਿਸਾਨ ਖ਼ਰਚ ਕਰ ਚੁੱਕੇ ਸਨ, ਨੂੰ ਖ਼ਰਾਬ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਛੇਤੀ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਅਤੇ ਜ਼ਮੀਨਾਂ ਦਾ ਕਬਜ਼ਾ ਵਾਪਸ ਲੈਣ ਲਈ ਮਜ਼ਬੂਰ ਹੋਣਗੇ | ਰੋਸ ਧਰਨੇ ਵਿਚ ਪ੍ਰਧਾਨ ਜਗਦੇਵ ਸਿੰਘ ਸਿਵੀਆਂ, ਜਗਦੀਪ ਸਿੰਘ ਸਿਵੀਆਂ, ਹਰਮਿੰਦਰ ਸਿੰਘ ਬੋਪਾਰਾਏ, ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਸਤਬੀਰ ਸਿੰਘ ਬੋਪਾਰਾਏ ਖੁਰਦ, ਲਖਵੀਰ ਸਿੰਘ ਬੋਪਾਰਾਏ ਖੁਰਦ, ਮਨਜੀਤ ਸਿੰਘ ਬੋਪਾਰਾਏ ਖੁਰਦ, ਰਾਜਵਿੰਦਰ ਸਿੰਘ ਸਿਵੀਆਂ, ਸੀਰਾ ਸਿੰਘ ਬੋਪਾਰਾਏ, ਬਲਕਾਰ ਸਿੰਘ ਬੋਪਾਰਾਏ, ਤਾਰਾ ਸਿੰਘ ਬੋਪਾਰਾਏ, ਪ੍ਰਭਜੋਤ ਸਿੰਘ ਬੋਪਾਰਾਏ, ਚਾਰਲਸ ਸਿੰਘ ਸਿਵੀਆਂ, ਗੁਰਵਿੰਦਰ ਸਿੰਘ ਸਿਵੀਆਂ, ਗੁਰਿੰਦਰ ਸਿੰਘ ਸਿਵੀਆਂ, ਕੁਲਵੰਤ ਸਿੰਘ, ਜਗਦੇਵ ਸਿੰਘ ਕਾਕਾ, ਜਗਦੀਪ ਸਿੰਘ, ਹਰਮਿੰਦਰ ਸਿੰਘ, ਹਰਪਾਲ ਸਿੰਘ, ਪਿਆਰਾ ਸਿੰਘ, ਮੇਜਰ ਸਿੰਘ ਧੂਰਕੋਟ, ਲਖਵੀਰ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ ਹਰਮੇਲ ਸਿੰਘ, ਰਣਜੀਤ ਸਿੰਘ, ਮੇਹਰ ਸਿੰਘ, ਚਰਨ ਸਿੰਘ, ਜਸਵੰਤ ਸਿੰਘ ਸਰਬਜੀਤ ਸਿੰਘ, ਸਿੰਘ ਫੌਜੀ, ਰਣਜੀਤ ਸਿੰਘ ਜੀਤਾ, ਚੰਚਲ ਸਿੰਘ, ਅਮਨਦੀਪ ਸਿੰਘ, ਹਰਦੇਵ ਸਿੰਘ ਕਰਤਾਰ ਸਿੰਘ, ਬਾਰਾ ਸਿੰਘ, ਬਲਜੀਤ ਸਿੰਘ ਚੰਦ ਸਿੰਘ, ਕਰਮ ਸਿੰਘ ਸੁਖਵਿੰਦਰ ਸਿੰਘ, ਹਰਨੇਕ ਸਿੰਘ ਮੋਹਣ ਸਿੰਘ, ਗੋਰਾ ਸਿੰਘ, ਸਮਸ਼ੇਰ ਸਿੰਘ, ਚਮਕੌਰ ਸਿੰਘ ਸਮੇਤ ਹੋਰ ਕਈ ਕਿਸਾਨ ਸ਼ਾ ਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਐੱਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਪ੍ਰਸਾਰ ਭਾਸ਼ਨ ਕਰਵਾਇਆ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਵਫ਼ਦ ਈ.ਓ. ਨੂੰ ਮਿਲਿਆ
Ad Position 24