05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡਾਂ 'ਚ ਬਿਮਾਰੀਆਂ ਦੀ ਰੋਕਥਾਮ ਲਈ ਲਾਏ ਜਾ ਰਹੇ ਕੈਂਪ- ਐੱਸ.ਐੱਮ.ਓ. ਸ਼ਰਮਾ

Ad Position 21
No active advertisement
ਅਜੀਤ ਡੈਸਕ 25-09-2025
ਹਠੂਰ, 24 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਦੇ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਉਨ੍ਹਾਂ ਦੀ ਟੀਮ ਵਲੋਂ ਪਿੰਡ ਰਸੂਲਪੁਰ, ਮੱਲ੍ਹਾ, ਅਖਾੜਾ, ਗੁਰੂਸਰ ਕਾਉਂਕੇ, ਛੱਜਾਵਾਲ, ਹਾਂਸ ਕਲਾਂ ਵਿਖੇ ਹੜਾਂ ਤੋਂ ਪ੍ਰਭਾਵਿਤ ਡੇਂਗੂ, ਮਲੇਰੀਆ, ਚਿਕਨਗੁਨੀਆਂ, ਬੁਖਾਰ ਅਤੇ ਖਾਜ਼ ਦੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ | ਜਿਸ ਵਿਚ ਲੋਕਾਂ ਦਾ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਜਿੰਨ੍ਹਾਂ ਮਰੀਜ਼ ਦੀ ਲੈਬ ਟੈਸਟ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਭੇਜਕੇ ਲੋੜ ਅਨੁਸਾਰ ਟੈਸਟ ਵੀ ਕਰਵਾਏ ਜਾ ਰਹੇ ਹਨ ਅਤੇ ਟੈਸਟਾਂ ਦੀ ਰਿਪੋਰਟ ਮੁਤਾਬਿਕ ਹੀ ਦਵਾਈ ਦਿੱਤੀ ਜਾ ਰਹੀ ਹਨ | ਇਸ ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਾਂ ਘਰ ਤੋਂ ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਸਬੰਧੀ ਜਾਗਰੂਕ ਕਰ ਰਹੇ ਹਨ | ਐੱਸ.ਐੱਮ.ਓ. ਡਾ. ਅਮਨ ਸ਼ਰਮਾ ਨੇ ਇਸ ਮੌਕੇ ਕੈਂਪਾਂ 'ਚ ਡਿਊਟੀ ਕਰਨ ਵਾਲੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ | ਉਕਤ ਕੈਂਪ ਵਿਚ ਸੀ.ਐੱਚ.ਸੀ. ਹਠੂਰ ਦੇ ਕਰਮਚਾਰੀ ਪ੍ਰਕਾਸ਼ ਸਿੰਘ ਬੀਹਲਾ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਬਲਾਕ ਐਜੂਕੇਸ਼ਨ ਐਕਸਟੈਨਸ਼ਨ ਅਫ਼ਸਰ ਗੁਰਵਿੰਦਰ ਕੌਰ ਢਿੱਲੋਂ ਨਰਸਿੰਗ ਸਿਸਟਰ, ਡਾਕਟਰ ਪਿ੍ੰਸ ਜਨਾਗਿਲ ਮੈਡੀਕਲ ਅਫ਼ਸਰ, ਕੁਲਦੀਪ ਕੌਰ ਸਟੈਨੋ, ਅਰਵਿੰਦਰ ਸਿੰਘ ਰਾਣਾ, ਕਮਲਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਬੀ.ਕੇ.ਯੂ. ਵਲੋਂ ਸਹਿਯੋਗ ਦਾ ਐਲਾਨ ਅਗਲੀ ਖ਼ਬਰ ਪੰਜਾਬੀ ਨੂੰ ਵਿਸ਼ਵ ਪੱਧਰ 'ਤੇ ਪ੍ਰਫੁੱਲਿਤ ਕੀਤਾ ਜਾਵੇ-ਪਿ੍ੰਸੀਪਲ ਬਾਵਾ
Ad Position 24