ਜਗਰਾਉਂ, 25 ਸਤੰਬਰ (ਵਿਨੋਦ ਕੁਮਾਰ)-ਇਕਾਤਮ ਮਾਨਵਵਾਦ ਦਾ ਨਾਅਰਾ ਦੇਣ ਵਾਲੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਵਸ ਅੱਜ ਭਾਰਤੀ ਜਨਤਾ ਪਾਰਟੀ ਜਗਰਾਉਂ ਦੇ ਸਮੂਹ ਵਰਕਰਾਂ ਵਲੋਂ ਮਨਾਇਆ ਗਿਆ | ਇਸ ਮੌਕੇ ਸਾਦੇ ਸਮਾਗਮ ਵਿਚ ਜਿੱਥੇ ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਯਾਦ ਕੀਤਾ ਗਿਆ ਅਤੇ ਉੱਥੇ ਵਲੋਂ ਕੀਤੇ ਗਏ ਕੰਮਾਂ ਬਾਰੇ ਵਰਕਰਾਂ ਨੂੰ ਜਾਣੂ ਕਰਾਇਆ ਗਿਆ | ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਸੋਚ ਏਕਾਤਮ ਮਾਨਵਵਾਦ ਦੀ ਸੀ ਜਿਸਦਾ ਮਤਲਬ ਸਮਾਜ ਦੇ ਅੰਦਰ ਰਹਿ ਰਹੇ ਹਰ ਉਸ ਅੰਤਿਮ ਵਿਅਕਤੀ ਗਰੀਬ ਵਿਅਕਤੀ ਦੀ ਸੇਵਾ ਦੇ ਵਿਚ ਕੰਮ ਕਰਨ ਦਾ ਸੀ ਉਹ ਵਿਅਕਤੀ ਜਿਸ ਕੋਲ ਖਾਣ ਨੂੰ ਖਾਣਾ ਨਹੀਂ, ਰਹਿਣ ਨੂੰ ਮਕਾਨ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਉਸ ਵਿਅਕਤੀ ਬਾਰੇ ਚਿੰਤਾ ਕਰਨਾ ਉਨ੍ਹਾਂ ਦੀ ਵਿਚਾਰਧਾਰਾ ਸੀ | ਉਸੇ ਵਿਚਾਰਧਾਰਾ 'ਤੇ ਚਲਦੇ ਹੋਏ ਅੱਜ ਭਾਜਪਾ ਦੀ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਸਰਕਾਰ ਵਲੋਂ ਹਰ ਗਰੀਬ ਵਿਅਕਤੀ ਨੂੰ ਖਾਣ ਲਈ ਰਾਸ਼ਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਤਸਵੀਰ 'ਤੇ ਫੁੱਲ-ਮਾਲਾਵਾਂ ਭੇਟ ਕਰਕੇ ਜਨਮ ਦਿਵਸ ਮਨਾਇਆ ਗਿਆ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਰਾਉਂ ਡਾ: ਰਾਜਿੰਦਰ ਸ਼ਰਮਾ, ਸਰਕਲ ਪ੍ਰਧਾਨ ਨਵਨੀਤ ਗੁਪਤਾ ਸ਼ਿਸ਼ੂ, ਸਰਕਲ ਪ੍ਰਧਾਨ ਟੋਨੀ ਵਰਮਾ, ਸੁਮਿਤ ਅਰੋੜਾ, ਨਵੀਨ ਜੈਨ, ਰਾਜ ਵਰਮਾ, ਸੁਰੇਸ਼ ਗਰਗ, ਜਿੰਦਰਪਾਲ ਧੀਮਾਨ, ਡਾਕਟਰ ਨਿਰਮਲ ਭੁੱਲਰ, ਸੌਰਵ ਗਰਗ, ਲਲਿਤ ਮੋਹਨ ਜੈਨ, ਸੁਰੇਸ਼ ਖੰਨਾ, ਗੌਰਵ ਗੁਪਤਾ, ਅਨਮੋਲ ਗੁਪਤਾ, ਰਾਜੂ ਸ਼ਰਮਾ, ਰਾਜ ਸ਼ਰਮਾ, ਮਨਦੀਪ ਸਿੰਘ, ਸ਼ੰਟੀ ਚੋਪੜਾ, ਐਡਵੋਕੇਟ ਵਿਵੇਕ ਭਾਰਦਵਾਜ, ਮਹਿੰਦਰ ਵਰਮਾ, ਅਨੁਜ ਸ਼ਰਮਾ, ਜਤਿੰਦਰ ਕੁਮਾਰ ਸ਼ੰਮੀ, ਸ਼ੰਕਰ, ਹਰਵਿੰਦਰ ਸਿੰਘ, ਅੰਮਿ੍ਤ ਲਾਲ ਗੁਪਤਾ, ਰਾਹੁਲ ਦੌਧਰੀਆ, ਪ੍ਰਦੁਮਨ ਬਾਂਸਲ, ਸੁਨੀਲ ਕੁਮਾਰ, ਦਵਿੰਦਰ ਕੁਮਾਰ, ਕਮਲ ਦੇਵ, ਗੁਰਪ੍ਰੀਤ ਬੱਗਾ ਆਦਿ ਹਾਜ਼ਰ ਸਨ |