ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਦੀ ਹਦੂਦ 'ਚ ਗੁਜ਼ਰਦੀ ਲੁਧਿਆਣਾ-ਫਿਰੋਜ਼ਪੁਰ ਰੇਲ ਪਟੜੀ 'ਤੇ ਪੰਡੋਰੀ ਨੇੜੇ ਚੱਲਦੀ ਰੇਲ ਦੀ ਚਪੇਟ ਵਿਚ ਆਉਣ ਨਾਲ ਅਗਿਆਤ ਗੱਭਰੂ ਗੰਭੀਰ ਜ਼ਖ਼ਮੀ ਹੋ ਗਿਆ | ਗੌਰਮਿੰਟ ਰੇਲਵੇ ਪੁੁਲਿਸ ਨਾਲ ਸਬੰਧਿਤ ਥਾਣਾ ਜਗਰਾਉਂ ਵਿਖੇ ਉਕਤ ਹਾਦਸੇ ਬਾਰੇ ਖ਼ਬਰ ਪਹੁੰਚੀ ਤਾਂ ਪੁਲਿਸ ਅਧਿਕਾਰੀ ਪ੍ਰਕਾਸ਼ ਸਿੰਘ ਮੌਕੇ 'ਤੇ ਪੁੱਜਾ | ਜਾਣਕਾਰੀ ਅਨੁਸਾਰ ਗੰਭੀਰ ਜ਼ਖ਼ਮੀ ਸਰਕਾਰੀ ਹਸਪਤਾਲ ਜਗਰਾਉਂ ਲਿਜਾਣ ਸਮੇਂ ਐਂਬੂਲੈਂਸ ਵਿਚ ਹੀ ਦਮ ਤੋੜ ਗਿਆ | ਜੀ.ਆਰ.ਪੀ ਪੁਲਿਸ ਵਲੋਂ ਰੇਲ ਹਾਦਸੇ ਦੇ ਮਿ੍ਤਕ ਗੱਭਰੂ ਦੀ ਮਿ੍ਤਕ ਦੇਹ ਸਰਕਾਰੀ ਹਸਪਤਾਲ ਮੁਰਚਰੀ ਵਿਚ ਰਖਵਾ ਦਿੱਤੀ ਗਈ | ਮਿ੍ਤਕ ਦੀ ਸ਼ਨਾਖਤ ਨਾ ਹੋਣ ਕਰਕੇ ਪੁਲਿਸ ਵਲੋਂ ਅਗਲੇ 72 ਘੰਟਿਆਂ ਲਈ ਮਿ੍ਤਕ ਦੇਹ ਸਰਕਾਰੀ ਹਸਪਤਾਲ ਦੀ ਮੁਰਚਰੀ ਵਿਚ ਰੱਖੀ ਜਾਵੇਗੀ |