16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰੈਨੇਸਾਂਸ ਕਾਨਵੈਂਟ ਸਕੂਲ ਅੱਡਾ ਚੌਂਕੀਮਾਨ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 27-09-2025
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ)-ਰੈਨੇਸਾਂਸ ਕਾਨਵੈਂਟ ਸਕੂਲ ਅੱਡਾ ਚੌਂਕੀਮਾਨ ਵਿਖੇ ਸਕੂਲ ਦੇ ਡਾਇਰੈਕਟਰ ਐਨੀ ਬਜਾਜ ਤੇ ਪਿ੍ੰਸੀਪਲ ਕਿਰਨ ਸ਼ਰਮਾ ਦੀ ਅਗਵਾਈ ਸਕੂਲ ਸਟਾਫ਼ ਵਲੋਂ ਸਾਇੰਸ ਨਾਲ ਸਬੰਧਿਤ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਪਿ੍ੰਸੀਪਲ ਕਿਰਨ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਨਰਸਰੀ, ਐੱਲ.ਕੇ.ਜੀ. ਤੇ ਯੂ.ਕੇ.ਜੀ ਦੇ ਬੱਚਿਆਂ ਲਈ ਰੰਗੀਨ ਅਤੇ ਸਿੱਖਣਯੋਗ ਗਤੀਵਿਧੀਆਂ ਬਹੁਤ ਹੀ ਲਾਭਦਾਇਕ ਹਨ ਤੇ ਇੰਨ੍ਹਾਂ ਗਤੀਵਿਧੀਆਂ ਵਿਚ ਬੱਚਿਆਂ ਨੂੰ ਫਲੋਟ ਤੇ ਸਿੰਕ ਗਤੀਵਿਧੀ ਕਰਵਾਈ ਗਈ ਜਿਸ ਦਾ ਉਦੇਸ਼ ਪਾਣੀ ਵਿਚ ਵਸਤਾਂ ਦੇ ਤੈਰਣ ਅਤੇ ਡੁੱਬਣ ਦੇ ਕਾਰਨ ਨੂੰ ਸਮਝਾਉਣਾ ਹੈ | ਇਸ ਤੋਂ ਇਲਾਵਾ ਰੰਗੀਨ ਕੈਟਰਪਿਲਰ ਕਲਾ ਗਤੀਵਿਧੀ ਵੀ ਕਰਵਾਈ ਗਈ, ਜਿਸ ਦਾ ਉਦੇਸ ਰੰਗਾਂ ਦੀ ਪਛਾਣ ਅਤੇ ਸਿਰਜਣਾਤਮਕਤਾ ਨੂੰ ਵਧਾਉਣਾ ਹੈ | ਇੰਨ੍ਹਾਂ ਗਤੀਵਧੀਆਂ ਵਿਚ ਬੱਚਿਆ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਕਸਬਾ ਸਿੱਧਵਾਂ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਹੱਡੀਆਂ ਦੀਆਂ ਬਿਮਾਰੀਆਂ ਦਾ ਕੈਂਪ 5 ਨੂੰ ਅਗਲੀ ਖ਼ਬਰ ਹੈਰੋਇਨ ਤੇ ਮੋਟਰਸਾਈਕਲ ਸਮੇਤ ਔਰਤ ਤੇ ਮਰਦ ਕਾਬੂ
Ad Position 24